ਕੋਵਿਡ-ਚਿੰਤਾ ਤੋਂ ਬਿਨਾਂ ਕੋਵਿਡ-ਸੁਰੱਖਿਅਤ ਕਿਵੇਂ ਰਹਿਣਾ ਹੈ
ਇਸ ਪੰਨੇ 'ਤੇ
- ਆਪਣੀਆਂ ਭਾਵਨਾਵਾਂ ਨਾਲ ਨਜਿੱਠਣਾ
- ਜਨਤਕ ਵਿੱਚ: ਸਮਾਗਮ ਸਥਾਨ ਅਤੇ ਸਮਾਗਮ
- ਨਿੱਜੀ: ਇਕੱਠੇ ਹੋਣਾ ਅਤੇ ਪਾਰਟੀਆਂ
- ਸੀਮਾਵਾਂ ਨੂੰ ਕਿਵੇਂ ਨਿਰਧਾਰਤ ਕਰਨਾ ਹੈ ਅਤੇ ਨਾਂਹ ਕਿਵੇਂ ਕਹਿਣਾ ਹੈ
- ਤੁਹਾਨੂੰ ਇਹ ਮਿਲ ਗਿਆ ਹੈ!
ਵਿਕਟੋਰੀਆ ਵਿੱਚ ਮਹਾਂਮਾਰੀ ਦੇ ਦੋ ਸਾਲਾਂ ਬਾਅਦ, ਵਿਕਟੋਰੀਆ ਦੀ ਸਰਕਾਰ ਨੇ ਪਾਬੰਦੀਆਂ ਵਿੱਚ ਢਿੱਲ ਦਿੱਤੀ ਹੈ ਅਤੇ COVID-19 ਨਾਲ ਨਜਿੱਠਣ ਲਈ ਅਤੇ ਅਸੀਂ ਇਸ ਨਾਲ ਕਿਵੇਂ ਰਹਿਣਾ ਹੈ ਇਸ ਲਈ ਇੱਕ ਹੋਰ ਹੱਥ-ਵੱਸ ਪਹੁੰਚ ਅਪਣਾਈ ਹੈ।
ਬਹੁਤ ਸਾਰੇ ਦੋਸਤਾਂ ਨੂੰ ਦੁਬਾਰਾ ਮਿਲਣਯੋਗ ਹੋਣਾ, ਵੱਡੇ ਸਮਾਗਮਾਂ 'ਤੇ ਜਾਣਾ, ਜਾਂ ਵਿਕਟੋਰੀਆ ਤੋਂ ਬਾਹਰ ਯਾਤਰਾ ਕਰਨਾ ਦਿਲਚਸਪ ਅਤੇ ਮਜ਼ੇਦਾਰ ਹੋ ਸਕਦਾ ਹੈ। ਪਰ ਇਹ ਮੁਸ਼ਕਲ ਵੀ ਹੋ ਸਕਦਾ ਹੈ ਜਦੋਂ ਹਰ ਕੋਈ ਇਸ ਬਾਰੇ ਵੱਖਰੀ ਰਾਏ ਰੱਖਦਾ ਹੈ ਕਿ ਉਹ COVID ਨਾਲ ਕਿਵੇਂ ਰਹਿਣਾ ਚਾਹੁੰਦੇ ਹਨ। ਅਸੀਂ ਸਾਰੇ ਆਪਣੀਆਂ ਲੋੜਾਂ, ਜ਼ਿੰਮੇਵਾਰੀਆਂ, ਸਿਹਤ ਸਥਿਤੀਆਂ ਅਤੇ COVID ਦੇ ਕਿਹੜੇ ਜ਼ੋਖਮਾਂ ਨਾਲ ਅਸੀਂ ਸਹਿਜ ਹਾਂ, ਇਸ ਬਾਰੇ ਸੋਚ ਰਹੇ ਹਾਂ। ਇਸ ਨਾਲ ਬਾਹਰ ਜਾਣ ਬਾਰੇ ਫ਼ੈਸਲੇ ਲੈਣ ਬਾਰੇ ਚਿੰਤਾ, ਤਣਾਅ ਜਾਂ ਘਬਰਾਹਟ ਹੋ ਸਕਦੀ ਹੈ।
ਹੋ ਸਕਦਾ ਹੈ ਕਿ ਤੁਸੀਂ ਲੰਬੀ ਤਾਲਾਬੰਦੀ ਦੇ ਪ੍ਰਭਾਵਾਂ ਅਤੇ 'ਅੱਗੇ ਪਤਾ ਨਹੀਂ ਕੀ ਹੋਣਾ ਹੈ' ਦੇ ਡਰ ਨੂੰ ਵੀ ਮਹਿਸੂਸ ਕਰਦੇ ਹੋ ਸਕਦੇ ਹੋ; ਸਰਕਾਰ ਵੱਲੋਂ ਘੱਟ ਸੇਧ ਮਿਲਣ ਨਾਲ, ਤੁਸੀਂ ਨਹੀਂ ਜਾਣਦੇ ਕਿ ਕੌਣ ਕਿੱਥੇ ਜਾ ਰਿਹਾ ਹੈ ਜਾਂ ਕੀ ਕਰ ਰਿਹਾ ਹੈ।
ਭਾਵਨਾਵਾਂ ਦਾ ਇਹ ਮਿਸ਼ਰਣ ਪੂਰੀ ਤਰ੍ਹਾਂ ਸਮਝਣਯੋਗ ਗੱਲ ਹੈ! ਇਹਨਾਂ ਸਥਿਤੀਆਂ ਵਿੱਚੋਂ ਕਿਵੇਂ ਲੰਘਣਾ ਹੈ ਅਤੇ ਉਹਨਾਂ ਬਾਰੇ ਆਪਣੀਆਂ ਭਾਵਨਾਵਾਂ ਨਾਲ ਕਿਵੇਂ ਨਜਿੱਠਣਾ ਹੈ, ਇਸ ਬਾਰੇ, The Wish Group ਤੋਂ ਮਾਨਸਿਕ ਸਿਹਤ ਨਰਸ Deb Penglase ਤੋਂ ਸਲਾਹ ਸਮੇਤ ਕੁੱਝ ਨੁਕਤੇ ਸਾਂਝੇ ਕੀਤੇ ਗਏ ਹਨ।
“ਕੋਵਿਡ ਨਾਲ ਰਹਿਣ ਦਾ ਦਾ ਮਤਲਬ ਇਹ ਨਹੀਂ ਹੈ ਕਿ ਮਹਾਂਮਾਰੀ ਖ਼ਤਮ ਹੋ ਗਈ ਹੈ।”
–ਮਾਨਸਿਕ ਸਿਹਤ ਨਰਸ Deb Penglase
ਆਪਣੀਆਂ ਭਾਵਨਾਵਾਂ ਨਾਲ ਨਜਿੱਠਣਾ
ਅਸੀਂ ਅਕਸਰ ਉਹਨਾਂ ਚੀਜ਼ਾਂ ਬਾਰੇ ਚਿੰਤਾ ਮਹਿਸੂਸ ਕਰਦੇ ਹਾਂ ਜੋ ਸਾਡੇ ਕੰਟਰੋਲ ਤੋਂ ਬਾਹਰ ਹੁੰਦੀਆਂ ਹਨ (ਜੋ ਕਿ ਮਹਾਂਮਾਰੀ ਵਿੱਚ ਬਹੁਤ ਸਾਰੀਆਂ ਚੀਜ਼ਾਂ ਹਨ!) ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੇ ਕੋਲ ਮੁਕਾਬਲਾ ਕਰਨ ਲਈ ਹੁਨਰ ਜਾਂ ਯੋਗਤਾ ਨਹੀਂ ਹੈ।
ਸੂਚਿਤ ਰਹੋ - ਗਿਆਨ ਸ਼ਕਤੀ ਦੇ ਸਕਦਾ ਹੈ। COVID ਸੰਬੰਧੀ ਤਾਜ਼ਾ ਜਾਣਕਾਰੀ ਲਈ ਭਰੋਸੇਯੋਗ ਸਰੋਤਾਂ ਨੂੰ ਦੇਖੋ, ਅਤੇ ਕਿਸੇ ਅਜਿਹੇ ਸਿਹਤ-ਪੇਸ਼ੇਵਰ ਨਾਲ ਗੱਲ ਕਰੋ ਜਿਸ 'ਤੇ ਤੁਸੀਂ COVID-ਸੁਰੱਖਿਆ ਸਲਾਹ ਲਈ ਭਰੋਸਾ ਕਰਦੇ ਹੋ ਜੋ ਤੁਹਾਡੀਆਂ ਵਿਅਕਤੀਗਤ ਜ਼ਰੂਰਤਾਂ ਦੇ ਅਨੁਸਾਰ ਢੁੱਕਵਾਂ ਹੈ।
ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹ ਤੁਹਾਨੂੰ ਪ੍ਰੇਸ਼ਾਨੀ ਮਹਿਸੂਸ ਕਰਾਉਂਦਾ ਹੈ, ਤਾਂ ਕੁੱਝ ਢੰਗ ਅਜ਼ਮਾਓ ਜਿਵੇਂ ਕਿ ਤੁਸੀਂ ਖ਼ਬਰਾਂ ਨੂੰ ਪੜ੍ਹਨ ਵਿੱਚ ਕਿੰਨਾ ਸਮਾਂ ਬਿਤਾਉਣਾ ਹੈ, ਜਾਂ ਕੁੱਝ ਖ਼ਾਸ ਦਿਨ ਵੀ ਰੱਖੋ ਜਦੋਂ ਤੁਸੀਂ ਇਸ ਬਾਰੇ ਬਿਲਕੁਲ ਵੀ ਪਤਾ ਨਹੀਂ ਕਰੋਂਗੇ। ਜੇ ਤੁਹਾਡੇ ਕੋਈ ਦੋਸਤ ਹਨ ਜੋ ਇਸ ਤਰ੍ਹਾਂ ਹੀ ਮਹਿਸੂਸ ਕਰਦੇ ਹਨ, ਤਾਂ ਤੁਸੀਂ ਦਿਨ ਵਾਰੀ ਵੱਟੇ COVID ਬਾਰੇ ਤਾਜ਼ਾ ਜਾਣਕਾਰੀ ਪਤਾ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ। ਇਸ ਤਰ੍ਹਾਂ, ਤੁਸੀਂ ਮੀਡੀਆ ਤੋਂ ਬ੍ਰੇਕ ਲੈ ਸਕਦੇ ਹੋ ਪਰ ਫਿਰ ਵੀ ਭਰੋਸੇ ਯੁਕਤ ਰਹਿ ਸਕਦੇ ਹੋ ਕਿ ਤੁਹਾਡੇ ਕੋਲ ਜ਼ਰੂਰੀ ਜਾਣਕਾਰੀ ਹੈ।
ਇਸ 'ਤੇ ਧਿਆਨ ਕੇਂਦਰਿਤ ਕਰਨ ਦੀ ਕੋਸ਼ਿਸ਼ ਕਰੋ ਕਿ ਤੁਹਾਡੇ ਕੰਟਰੋਲ ਵਿੱਚ ਕੀ ਹੈ, ਅਤੇ ਸਵੀਕਾਰ ਕਰੋ ਕਿ ਅਜੇ ਵੀ ਬਹੁਤ ਸਾਰੀਆਂ ਅਨਿਸ਼ਚਿਤਤਾਵਾਂ ਹਨ। ਡੇਬ ਕਹਿੰਦੀ ਹੈ, "ਇਸ ਸਮੇਂ ਅਸੀਂ ਮਹਿਸੂਸ ਕਰਦੇ ਹਾਂ ਕਿ ਮੁੜ ਏਕੀਕਰਣ ਇੱਕ ਚੁਣੌਤੀ ਵਾਂਗ ਹੈ, ਪਰ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਨੂੰ [ਇਸ ਨੂੰ ਕਰਨਾ] ਹੀ ਪਵੇਗਾ" । "ਤੁਸੀਂ ਸ਼ਾਇਦ ਸੋਚ ਰਹੇ ਹੋਵੋਗੇ ਕਿ 'ਮੈਨੂੰ 'ਪਹਿਲਾਂ ਵਾਂਗ' ਜ਼ਿੰਦਗੀ ਵਿੱਚ ਵਾਪਸ ਜਾਣ ਦੀ ਲੋੜ ਹੈ,' ਪਰ ਇਸਦਾ ਮਤਲਬ ਕੀ ਹੈ?"
ਇੱਕ ਤਕਨੀਕ ਜੋ ਮੱਦਦ ਕਰ ਸਕਦੀ ਹੈ ਉਹ ਹੈ ਉਹਨਾਂ ਚੀਜ਼ਾਂ ਦੀ ਸੂਚੀ ਬਣਾਉਣਾ ਜੋ ਤੁਸੀਂ ਦੁਬਾਰਾ ਸ਼ੁਰੂ ਕਰਨਾ ਚਾਹੁੰਦੇ ਹੋ ਜਾਂ ਕਰਨ ਦੀ ਲੋੜ ਹੈ। ਫਿਰ, ਉਹਨਾਂ ਨੂੰ ਦਰਜਾਵੱਧ ਕਰੋ ਕਿ ਉਹ ਤੁਹਾਡੇ ਲਈ ਕਿੰਨੇ ਤਣਾਅ ਜਾਂ ਚਿੰਤਾ ਦਾ ਕਾਰਨ ਬਣਦੇ ਹਨ। ਇਸ ਗੱਲ 'ਤੇ ਸੋਚ-ਵਿਚਾਰ ਕਰੋ ਕਿ ਤੁਸੀਂ ਕਿਸ ਬਾਰੇ ਅਨਿਸ਼ਚਿਤ ਹੋਣ ਲਈ ਤਿਆਰ ਹੋ ਅਤੇ ਕਿਸ ਬਾਰੇ ਬਿਲਕੁਲ ਵੀ ਤਿਆਰ ਨਹੀਂ ਮਹਿਸੂਸ ਕਰਦੇ ਹੋ। ਇਹ ਪ੍ਰਕਿਰਿਆ ਤੁਹਾਨੂੰ ਇਹ ਦੇਖਣ ਵਿੱਚ ਮੱਦਦ ਕਰਦੀ ਹੈ ਕਿ ਤੁਸੀਂ ਕਿਸ ਚੀਜ਼ ਵਿੱਚ ਵਾਪਸ ਆਉਣਾ ਚਾਹੁੰਦੇ ਹੋ, ਤੁਸੀਂ ਕਿਸ ਲਈ ਕੰਮ ਕਰਨਾ ਚਾਹੁੰਦੇ ਹੋ, ਅਤੇ ਤੁਸੀਂ ਕਿਸ ਨਾਲ ਸਹਿਜ ਮਹਿਸੂਸ ਨਹੀਂ ਕਰਦੇ ਹੋ।
ਬਹੁਤ ਸਾਰੇ ਲੋਕਾਂ ਨੇ ਤਾਲਾਬੰਦੀ ਦੇ ਅਣਕਿਆਸੇ ਹਾਂ-ਪੱਖੀ ਪ੍ਰਭਾਵਾਂ ਬਾਰੇ ਗੱਲ ਕੀਤੀ ਹੈ ਜੋ ਸਾਨੂੰ ਇਹ ਦਰਸਾਉਂਦੇ ਹਨ ਕਿ ਅਸੀਂ ਅਸਲ ਵਿੱਚ ਕੀ ਕਰਨਾ ਚਾਹੁੰਦੇ ਹਾਂ, ਅਤੇ ਅਸੀਂ ਹੁਣ ਕੀ ਨਹੀਂ ਕਰਨ ਵਿੱਚ ਖੁਸ਼ ਹਾਂ। ਜੋ ਅਜੇ ਵੀ ਤਾਲਾਬੰਦੀ ਤੋਂ ਬਾਅਦ ਢੁੱਕਵਾਂ ਹੈ। ਡੇਬ ਇਹ ਵੀ ਦੱਸਦੀ ਹੈ ਕਿ "ਕਿਉਂਕਿ ਤੁਸੀਂ ਸਭ ਕੁੱਝ ਇੱਕ ਸੂਚੀ ਵਿੱਚ ਜੋੜ ਰਹੇ ਹੋ, ਇਸਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਇਹ ਸਭ ਕਰਨਾ ਪਵੇਗਾ। ਜੇ ਤੁਸੀਂ ਨਹੀਂ ਚਾਹੁੰਦੇ ਹੋ, ਤਾਂ ਵੀ ਠੀਕ ਹੈ - ਜਦੋਂ ਤੱਕ ਇਹ ਕੁੱਝ ਅਜਿਹਾ ਨਹੀਂ ਹੈ ਜੋ ਤੁਹਾਨੂੰ ਅਸਲ ਵਿੱਚ ਕਰਨਾ ਪੈਣਾ ਹੈ, ਤਾਂ ਅਸੀਂ ਇਸ ਲਈ ਵਿਚਾਰ ਕਰਾਂਗੇ। ਸੂਚੀਆਂ ਇਹ ਦੇਖਣ ਵਿੱਚ ਤੁਹਾਡੀ ਮੱਦਦ ਕਰ ਸਕਦੀਆਂ ਹਨ ਕਿ ਤੁਹਾਨੂੰ ਕੀ ਕਰਨ ਦੀ ਲੋੜ ਵੀ ਨਹੀਂ ਹੈ।”
ਵਧੇਰੇ ਤਣਾਅਪੂਰਨ ਜਾਂ ਚਿੰਤਾ ਪੈਦਾ ਕਰਨ ਵਾਲੀਆਂ ਗਤੀਵਿਧੀਆਂ ਨੂੰ ਛੋਟੇ-ਛੋਟੇ ਹਿੱਸਿਆਂ ਵਿੱਚ ਵੰਡੋ ਅਤੇ ਹੌਲੀ-ਹੌਲੀ ਇਹ ਜਾਂਚ ਕਰਨਾ ਸ਼ੁਰੂ ਕਰੋ ਕਿ ਤੁਸੀਂ ਕਿਸ ਨਾਲ ਸਹਿਜ ਮਹਿਸੂਸ ਕਰਦੇ ਹੋ। ਉਦਾਹਰਨ ਲਈ, ਜੇਕਰ ਤੁਸੀਂ ਬਾਹਰ ਖਾਣਾ ਖਾਣ ਲਈ ਵਾਪਸ ਸ਼ੁਰੂ ਕਰਨਾ ਚਾਹੁੰਦੇ ਹੋ, ਪਰ ਇਹ ਤੁਹਾਨੂੰ ਘਬਰਾਹਟ ਕਰਦਾ ਹੈ, ਤਾਂ ਕਿਸੇ ਅਜਿਹੇ ਦਿਨ ਰਾਤ ਨੂੰ ਰੈਸਟੋਰੈਂਟ ਵਿੱਚ ਬਾਹਰ ਖਾਣਾ ਖਾਣ ਦੀ ਕੋਸ਼ਿਸ਼ ਕਰੋ ਜਦੋਂ ਭੀੜ ਘੱਟ ਹੁੰਦੀ ਹੋਵੇ। ਇਸਨੂੰ ਕਦਮ ਦਰ ਕਦਮ ਕਰੋ ਅਤੇ ਆਪਣੇ-ਆਪ ਨਾਲ ਜਾਂਚ ਕਰੋ - ਅਤੇ ਯਾਦ ਰੱਖੋ, ਜੇਕਰ ਕੁੱਝ ਅਜਿਹਾ ਮਹਿਸੂਸ ਹੁੰਦਾ ਹੈ ਕਿ ਇਹ ਹੱਦ ਤੋਂ ਅੱਗੇ ਪਾਰ ਹੋ ਰਿਹਾ ਹੈ, ਤਾਂ ਤੁਹਾਨੂੰ ਇਹ ਜਾਰੀ ਰੱਖਣ ਦੀ ਲੋੜ ਨਹੀਂ ਹੈ। ਇਹ ਫ਼ੈਸਲੇ ਕਰਨਾ ਬਹੁਤ ਲੇਟ ਨਹੀਂ ਹੈ ਕਿ ਤੁਸੀਂ ਹੁਣ ਕੁੱਝ ਨਹੀਂ ਕਰਨਾ ਚਾਹੁੰਦੇ - ਸਾਡੇ ਕੋਲ ਹੇਠਾਂ ਇਸ ਬਾਰੇ ਹੋਰ ਸਲਾਹ ਹੈ।
ਧਿਆਨ ਦਿਓ ਕਿ ਕਿਸੇ ਚੀਜ਼ ਨੂੰ ਕਰਨ ਦੀ ਯੋਜਨਾ ਬਣਾਉਣਾ ਜੋ ਤੁਸੀਂ ਥੋੜ੍ਹੇ ਸਮੇਂ ਤੋਂ ਨਹੀਂ ਕੀਤੀ ਹੈ, ਤੁਹਾਨੂੰ ਸੋਚਣ ਅਤੇ ਮਹਿਸੂਸ ਕਰਨ ਵਿੱਚ ਕਿਵੇਂ ਮੱਦਦ ਕਰਦੀ ਹੈ। ਉਦਾਹਰਨ ਲਈ, ਜੇ ਤੁਸੀਂ ਆਪਣੇ-ਆਪ ਲਈ ਸਭ ਤੋਂ ਮਾੜੇ ਹਾਲਾਤਾਂ ਨਾਲ ਨਜਿੱਠਣ ਲਈ ਯੋਜਨਾ ਬਣਾ ਰਹੇ ਹੋ, ਤਾਂ ਅਜਿਹਾ ਕਿਉਂ ਹੈ? ਕੀ ਇਹ ਕਿਸੇ ਸੱਚਮੁੱਚ ਵਿੱਚ ਮਿਲੀ ਧਮਕੀ ਦੇ ਕਾਰਨ ਹੈ ਜਾਂ ਕੀ ਇਹ ਇਸ ਲਈ ਹੈ ਕਿਉਂਕਿ ਤੁਸੀਂ ਚਿੰਤਤ ਮਹਿਸੂਸ ਕਰ ਰਹੇ ਹੋ?
ਤੁਹਾਨੂੰ ਇਸ ਨੂੰ ਇਕੱਲੇ ਕਰਨ ਦੀ ਲੋੜ ਨਹੀਂ ਹੈ। ਜੇ ਕੋਈ ਅਜਿਹੀ ਗਤੀਵਿਧੀ ਹੈ ਜਿਸ ਵਿੱਚ ਤੁਸੀਂ ਅਸਲ ਵਿੱਚ ਵਾਪਸ ਜਾਣਾ ਚਾਹੁੰਦੇ ਹੋ ਪਰ ਇਹ ਬਹੁਤ ਔਖਾ ਲੱਗਦਾ ਹੈ, ਤਾਂ ਕਿਸੇ ਅਜਿਹੇ ਵਿਅਕਤੀ ਨਾਲ ਗੱਲ ਕਰੋ ਜਿਸ 'ਤੇ ਤੁਸੀਂ ਭਰੋਸਾ ਕਰਦੇ ਹੋ ਜੋ ਤੁਹਾਡੇ ਨਾਲ ਅਜਿਹਾ ਕਰਨ ਦੇ ਯੋਗ ਹੋ ਸਕਦਾ ਹੈ ਜਾਂ ਤੁਹਾਨੂੰ ਸਲਾਹ ਦੇ ਸਕਦਾ ਹੈ। ਇਹ ਦੋਸਤ ਜਾਂ ਪਰਿਵਾਰਕ ਮੈਂਬਰ, ਸਹਿਕਰਮੀ, ਸੱਭਿਆਚਾਰਕ ਜਾਂ ਧਾਰਮਿਕ ਆਗੂ, ਸਕੂਲ ਸਲਾਹਕਾਰ ਜਾਂ ਮਾਨਸਿਕ ਸਿਹਤ ਪੇਸ਼ੇਵਰ ਹੋ ਸਕਦਾ ਹੈ।
ਕੀਰਤੀਮਾਨ ਪ੍ਰਾਪਤ ਕਰਨ 'ਤੇ ਆਪਣੇ-ਆਪ ਨੂੰ ਇਨਾਮ ਦਿਓ! ਇਹ ਧਿਆਨ ਦੇਣਾ ਮਹੱਤਵਪੂਰਨ ਹੈ ਕਿ ਤੁਹਾਨੂੰ ਕਿਸ ਚੀਜ਼ ਨੇ ਚੰਗਾ ਜਾਂ ਬਹਾਦਰ ਮਹਿਸੂਸ ਕਰਵਾਇਆ । ਡਰ ਦਾ ਸਾਹਮਣਾ ਕਰਨਾ ਥਕਾਵਟ ਵਾਲਾ ਵੀ ਹੋ ਸਕਦਾ ਹੈ, ਇਸ ਲਈ ਜੇਕਰ ਤੁਹਾਨੂੰ ਲੋੜ ਹੋਵੇ ਤਾਂ ਆਪਣੇ-ਆਪ ਨੂੰ ਬਾਅਦ ਵਿੱਚ ਆਰਾਮ ਕਰਨ ਦਿਓ। ਆਪਣੇ ਲਈ ਦਿਆਲੂ ਬਣੋ, ਅਤੇ ਦੂਜਿਆਂ ਲਈ ਵੀ ਬਣੋ।
ਇਸ ਬਾਰੇ ਸੁਚੇਤ ਰਹੋ ਕਿ ਕੀ ਲਾਹੇਵੰਦ ਨਹੀਂ ਹੈ - ਉਦਾਹਰਨ ਲਈ, ਬਹੁਤ ਜ਼ਿਆਦਾ ਇੰਟਰਨੈਟ ਦੀ ਵਰਤੋਂ ਜਾਂ ਉਨ੍ਹਾਂ ਲੋਕਾਂ ਨਾਲ ਗੱਲ ਕਰਨਾ ਜੋ ਸਿਰਫ਼ ਨਕਾਰਾਤਮਕ ਹਨ। ਯਾਦ ਰੱਖੋ ਕਿ ਸਿਰਫ਼ ਇਸ ਲਈ ਕਿਉਂਕਿ ਤੁਸੀਂ ਇੱਕ ਨਕਾਰਾਤਮਕ ਜਾਂ ਚਿੰਤਾਜਨਕ ਵਿਚਾਰ ਰੱਖਦੇ ਹੋ, ਇਸਦਾ ਮਤਲਬ ਇਹ ਨਹੀਂ ਹੈ ਕਿ ਇਹ ਸੱਚ ਹੈ। ਹੋ ਸਕਦਾ ਹੈ ਕਿ ਤੁਸੀਂ ਕੁੱਝ ਤਕਨੀਕਾਂ ਨੂੰ ਅਜ਼ਮਾਉਣਾ ਪਸੰਦ ਕਰੋ ਜਿਵੇਂ ਕਿ ਇਹ ਮੁਲਾਂਕਣ ਕਰਨ ਲਈ ਸੋਚਣਾ ਚੁਣੌਤੀਪੂਰਨ ਹੈ ਕਿ ਕੀ ਕਿਸੇ ਚੀਜ਼ ਬਾਰੇ ਤੁਹਾਡੀ ਚਿੰਤਾ ਦਾ ਪੱਧਰ ਤੁਹਾਡੇ ਲਈ ਜੋਖਮ ਦੇ ਅਸਲ ਪੱਧਰ ਦੇ ਬਰਾਬਰ ਹੈ। ਇਹ ਆਪਣੇ-ਆਪ ਕਰਨ ਲਈ ਸਰੋਤ ਹਨ, ਜਾਂ ਤੁਸੀਂ ਕਿਸੇ ਪੇਸ਼ੇਵਰ ਦੀ ਮੱਦਦ ਪਸੰਦ ਕਰ ਸਕਦੇ ਹੋ (ਹੇਠਾਂ ਦੇਖੋ)।
ਸੋਸ਼ਲ ਮੀਡੀਆ 'ਤੇ COVID-ਸੁਰੱਖਿਆ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰਨ ਵਾਲੇ ਲੋਕਾਂ ਨੂੰ ਦੇਖਣਾ ਪਰੇਸ਼ਾਨ ਜਾਂ ਟਕਰਾਅ ਵਾਲਾ ਵੀ ਹੋ ਸਕਦਾ ਹੈ। ਇਹਨਾਂ ਲੋਕਾਂ ਨੂੰ 'Mute' ਕਰਨ ਜਾਂ Unfollow ਕਰਨ 'ਤੇ ਵਿਚਾਰ ਕਰੋ।
ਬਹੁਤ ਸਾਰੇ ਲੋਕਾਂ ਨੇ ਪਾਇਆ ਹੈ ਕਿ ਮਹਾਂਮਾਰੀ ਨੇ ਉਹਨਾਂ ਦੀ ਲਚਕਤਾ ਨੂੰ ਘਟਾ ਦਿੱਤਾ ਹੈ, ਅਤੇ ਬਦਲੇ ਵਿੱਚ ਉਹਨਾਂ ਦੀ ਸਿਹਤ ਸੰਬੰਧੀ ਚਿੰਤਾ ਜਾਂ ਤਬਾਹੀ ਦੀ ਪ੍ਰਵਿਰਤੀ ਵਿੱਚ ਵਾਧਾ ਹੋਇਆ ਹੈ। ਇੱਥੇ ਬਹੁਤ ਸਾਰੇ ਸਰੋਤ ਹਨ ਜੋ ਲਚਕੀਲੇਪਨ ਅਤੇ 'ਮਾਨਸਿਕ ਤੰਦਰੁਸਤੀ' ਵਿੱਚ ਤੁਹਾਡੀ ਮੱਦਦ ਕਰ ਸਕਦੇ ਹਨ:
- YACVic ਕੋਲ ਦੋਵੇਂ ਆਮ ਅਤੇ COVID-ਵਿਸ਼ੇਸ਼ ਸਵੈ-ਦੇਖਭਾਲ ਦੇ ਸਰੋਤ ਹਨ
- Healthy Mind - ਅਪਾਹਜ ਲੋਕਾਂ ਲਈ ਇੱਕ ਔਨਲਾਈਨ ਈਜ਼ੀ ਰੀਡ (Easy Read) ਟੂਲ।
- BITE BACK (ਬਾਈਟ ਬੈਕ) - 12 ਤੋਂ 18 ਸਾਲ ਦੀ ਉਮਰ ਦੇ ਲੋਕਾਂ ਲਈ ਇੱਕ ਐਪ (13 ਤੋਂ 16 ਸਾਲ ਦੀ ਉਮਰ ਦੇ ਲੋਕਾਂ 'ਤੇ ਧਿਆਨ ਕੇਂਦਰਿਤ ਕਰਨ ਦੇ ਨਾਲ)।
- iBobbly - 15 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਲਈ ਇੱਕ ਐਪ।
- HeadGear (ਹੈੱਡਗੇਅਰ) - ਮਰਦਾਂ ਲਈ ਮਾਨਸਿਕ ਤੰਦਰੁਸਤੀ ਐਪ
- ਕਈ ਯੁਵਾ ਸੰਸਥਾਵਾਂ ਵੱਖ-ਵੱਖ ਅਨੁਭਵ ਵਾਲੇ ਨੌਜਵਾਨਾਂ ਲਈ ਸਹਾਇਤਾ ਸਮੂਹ ਚਲਾਉਂਦੀਆਂ ਹਨ।
ਜਨਤਕ ਵਿੱਚ: ਸਥਾਨ ਅਤੇ ਸਮਾਗਮ
ਜਨਤਕ ਸਥਾਨਾਂ ਅਤੇ ਸਮਾਗਮਾਂ 'ਤੇ ਹੁਣ ਬਹੁਤ ਸਾਰੀਆਂ ਪਾਬੰਦੀਆਂ ਲਾਗੂ ਨਹੀਂ ਹਨ। ਹਾਲਾਂਕਿ, ਸਾਰੇ ਨੌਕਰੀ ਸਥਾਨਾਂ ਨੂੰ ਅਜੇ ਵੀ ਆਪਣੇ ਕਰਮਚਾਰੀਆਂ ਲਈ ਇੱਕ COVID-ਸੁਰੱਖਿਅਤ ਯੋਜਨਾ ਲਾਗੂ ਕਰਨ ਦੀ ਲੋੜ ਹੈ। ਉਹਨਾਂ ਦੀ COVID-ਸੁਰੱਖਿਅਤ ਨੀਤੀ ਦੇਖੋ - ਇਹ ਉਹਨਾਂ ਦੀ ਵੈੱਬਸਾਈਟ 'ਤੇ ਜਨਤਕ ਤੌਰ 'ਤੇ ਉਪਲਬਧ ਹੋ ਸਕਦੀ ਹੈ, ਜਾਂ ਤੁਸੀਂ ਉਹਨਾਂ ਨੂੰ ਫ਼ੋਨ ਕਰ ਸਕਦੇ ਹੋ ਜਾਂ ਕੁੱਝ ਸਵਾਲ ਪੁੱਛਣ ਲਈ ਉਹਨਾਂ ਨੂੰ ਈਮੇਲ ਕਰ ਸਕਦੇ ਹੋ।
ਡੇਬ ਸੁਝਾਅ ਦਿੰਦੀ ਹੈ ਕਿ ਤੁਸੀਂ COVID-ਸੁਰੱਖਿਆ ਦੀਆਂ ਕਈ 'ਪਰਤਾਂ' ਬਾਰੇ ਸੋਚੋ ਜੋ ਤੁਸੀਂ ਵੀ ਕਰ ਸਕਦੇ ਹੋ। ਕੋਈ ਵੀ ਇਕੱਲਾ COVID-ਸੁਰੱਖਿਅਤ ਉਪਾਅ ਆਪਣੇ-ਆਪ 100% ਪ੍ਰਭਾਵਸ਼ਾਲੀ ਨਹੀਂ ਹੁੰਦਾ, ਪਰ ਕਈਆਂ ਨੂੰ ਇਕੱਠੇ ਮਿਲਾਕੇ ਕਰਨ ਨਾਲ ਤੁਹਾਨੂੰ ਬਾਹਰ ਜਾਣ ਬਾਰੇ ਬਿਹਤਰ ਮਹਿਸੂਸ ਕਰਨ ਵਿੱਚ ਮੱਦਦ ਮਿਲ ਸਕਦੀ ਹੈ। ਇਹਨਾਂ ਵਿੱਚ ਟੀਕਾਕਰਨ ਦਾ ਮਿਸ਼ਰਣ (ਇੱਕ ਬੂਸਟਰ ਸਮੇਤ), ਤੁਹਾਡੇ ਬਾਹਰ ਜਾਣ ਤੋਂ ਪਹਿਲਾਂ ਰੈਪਿਡ ਐਂਟੀਜੇਨ ਟੈਸਟ (RAT) ਕਰਨਾ, ਮਾਸਕ ਪਹਿਨਣਾ, ਹੈਂਡ ਸੈਨੀਟਾਈਜ਼ਰ ਦੀ ਵਰਤੋਂ ਕਰਨਾ, ਸਰੀਰਕ ਦੂਰੀ, ਜਾਂ ਸਮਾਗਮ ਸਥਾਨ ਦੇ ਉਸ ਥਾਂ ਵਿੱਚ ਹੋਣਾ ਸ਼ਾਮਲ ਹੋ ਸਕਦਾ ਹੈ ਜਿੱਥੇ ਤੁਸੀਂ ਸੁਰੱਖਿਅਤ ਮਹਿਸੂਸ ਕਰਦੇ ਹੋ (ਉਦਾਹਰਨ ਲਈ, ਕਿਤੇ ਚੰਗੀ ਹਵਾਦਾਰ ਜਾਂ ਘੱਟ ਭੀੜ ਵਾਲੀ ਥਾਂ)।
ਡੇਬ ਕਹਿੰਦੀ ਹੈ, "ਜੇ ਤੁਸੀਂ ਕਿਸੇ ਜਨਤਕ ਸਮਾਗਮ ਵਿੱਚ ਜਾਣ ਦੀ ਚੋਣ ਕਰ ਰਹੇ ਹੋ, ਤਾਂ ਕੋਸ਼ਿਸ਼ ਕਰੋ ਕਿ ਪਹਿਲਾਂ ਵੱਧ ਤੋਂ ਵੱਧ ਜਾਣਕਾਰੀ ਪ੍ਰਾਪਤ ਕਰੋ" । “ਜਾਣ ਤੋਂ ਪਹਿਲਾਂ ਆਪਣੇ ਦੋਸਤਾਂ ਨਾਲ ਵੀ ਗੱਲ ਕਰੋ। ਰਲ ਕੇ ਯੋਜਨਾ ਬਣਾਓ ਕਿ ਫਿਰ ਤੁਸੀਂ ਕੀ ਕਰੋਗੇ ਜੇ ਤੁਸੀਂ ਉਥੇ ਪੁਹੰਚਦੇ ਹੋ ਅਤੇ ਕੋਵਿਡ-ਸੁਰੱਖਿਅਤ ਯੋਜਨਾ ਲਾਗੂ ਨਹੀਂ ਹੈ। ”
ਇਸ ਵਿੱਚ ਨੇੜਲੇ ਵੱਖੋ-ਵੱਖਰੇ ਸਮਾਗਮ ਸਥਾਨਾਂ ਵਿੱਚ ਜਾਣ ਬਾਰੇ ਵਿਚਾਰ ਕਰਨਾ ਸ਼ਾਮਲ ਹੋ ਸਕਦਾ ਹੈ ਜਿਨ੍ਹਾਂ ਨੂੰ ਤੁਸੀਂ ਉਸ ਸਥਾਨ ਦੀ ਬਜਾਏ ਅਜਮਾ ਕੇ ਦੇਖਣ ਦੀ ਕੋਸ਼ਿਸ਼ ਕਰ ਸਕਦੇ ਹੋ, ਪਰ ਤੁਹਾਨੂੰ ਆਪਣੇ ਦੋਸਤਾਂ ਵੱਲੋਂ ਵੱਖੋ-ਵੱਖਰੇ ਦ੍ਰਿਸ਼ਟੀਕੋਣਾਂ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ।
ਤੁਹਾਡੇ ਗਰੁੱਪ ਤੋਂ ਵੱਖਰੀ ਦਿਸ਼ਾ ਵਿੱਚ ਜਾਣਾ ਔਖਾ ਮਹਿਸੂਸ ਹੋ ਸਕਦਾ ਹੈ ਜਦੋਂ ਹਰ ਕੋਈ ਅਜਿਹਾ ਕੁੱਝ ਕਰ ਰਿਹਾ ਹੁੰਦਾ ਹੈ ਜਿਸ ਨਾਲ ਤੁਸੀਂ ਸਹਿਜ ਮਹਿਸੂਸ ਨਹੀਂ ਕਰਦੇ ਹੋ - ਪਰ ਜੇਕਰ ਤੁਸੀਂ ਇਸ ਬਾਰੇ ਪਹਿਲਾਂ ਇਕੱਠੇ ਗੱਲਬਾਤ ਕੀਤੀ ਹੈ ਤਾਂ ਹਰ ਕਿਸੇ ਲਈ ਇਸਨੂੰ ਮੰਨਣਾ ਆਸਾਨ ਹੈ। ਡੇਬ ਦੀ ਸਲਾਹ ਹੈ ਕਿ ਇਹ ਕਹਿਣ ਨਾਲ ਸ਼ੁਰੂਆਤ ਕਰੋ, "ਜੇ ਅਸੀਂ ਆਉਂਦੇ ਹਾਂ ਅਤੇ ਮੈਂ ਸਹਿਜ ਮਹਿਸੂਸ ਨਹੀਂ ਕਰਦਾ/ਦੀ ਹਾਂ, ਤਾਂ ਮੈਨੂੰ ਇਹ ਕਰਨ ਦੀ ਜ਼ਰੂਰਤ ਹੋਏਗੀ [ਜੋ ਵੀ ਤੁਹਾਨੂੰ ਕਰਨ ਦੀ ਜ਼ਰੂਰਤ ਹੈ ਉਹ ਕਹੋ]।" ਫਿਰ, ਇਸ ਬਾਰੇ ਗੱਲ ਕਰੋ ਕਿ ਕੀ ਉਹ ਤੁਹਾਡੇ ਨਾਲ ਅਜਿਹਾ ਕਰਨਗੇ ਜਾਂ ਨਹੀਂ ਕਰਨਗੇ।
ਇਹ ਠੀਕ ਗੱਲ ਹੈ ਕਿ ਜੇਕਰ ਤੁਹਾਡੇ ਦੋਸਤਾਂ ਦੇ ਵੱਖੋ-ਵੱਖਰੇ ਨਜ਼ਰੀਏ ਹਨ ਅਤੇ ਉਹ ਚੀਜ਼ਾਂ ਨੂੰ ਤੁਹਾਡੇ ਵਾਂਗ ਨਹੀਂ ਸੰਭਾਲਣਾ ਚਾਹੁੰਦੇ - ਇਹ ਦੋਸਤੀ ਦਾ ਇੱਕ ਆਮ ਹਿੱਸਾ ਹੈ ਅਤੇ ਉਮੀਦ ਹੈ ਕਿ ਹਰ ਕੋਈ ਇਸਨੂੰ ਸਮਝੇਗਾ। ਮਹੱਤਵਪੂਰਨ ਗੱਲ ਇਹ ਹੈ ਕਿ ਤੁਸੀਂ ਪਹਿਲਾਂ ਹੀ ਜਾਣਦੇ ਹੋ ਕਿ ਤੁਸੀਂ ਕਿਸ ਲਈ ਸਹਿਮਤ ਹੋ। ਇਸ ਲਈ ਜੇਕਰ ਤੁਸੀਂ ਇਕੱਠੇ ਹੁੰਦੇ ਹੋ ਅਤੇ ਫ਼ੈਸਲਾ ਕਰਦੇ ਹੋ ਕਿ ਤੁਸੀਂ ਕੁੱਝ ਵੱਖਰੇ ਢੰਗ ਨਾਲ ਕਰਨ ਦਾ ਸੁਝਾਅ ਦੇਣਾ ਚਾਹੁੰਦੇ ਹੋ (ਉਦਾਹਰਨ ਲਈ, ਘੱਟ ਭੀੜ ਵਾਲੇ ਖੇਤਰ ਵਿੱਚ ਜਾਣਾ) ਜਾਂ ਇੱਥੋਂ ਤੱਕ ਕਿ ਛੱਡ ਕੇ ਜਾਣਾ ਚਾਹੁੰਦੇ ਹੋ, ਤਾਂ ਤੁਸੀਂ ਜਾਣਦੇ ਹੋ ਕਿ ਇਸ ਬਾਰੇ ਸਾਂਝੀਆਂ ਉਮੀਦਾਂ ਸਨ ਅਤੇ ਇਹ ਹਰੇਕ ਲਈ ਠੀਕ ਹੈ।
ਨਿੱਜੀ: ਇਕੱਠੇ ਹੋਣਾ ਅਤੇ ਪਾਰਟੀਆਂ
ਜੇ ਤੁਸੀਂ ਇਹ ਗੱਲ ਦਾ ਪਤਾ ਲਗਾ ਲਿਆ ਹੈ ਕਿ ਤੁਹਾਡੀਆਂ ਕੋਵਿਡ ਸੁਰੱਖਿਆ ਸੀਮਾਵਾਂ ਕੀ ਹਨ, ਤਾਂ ਦੋਸਤਾਂ ਨਾਲ ਛੋਟੇ-ਛੋਟੇ ਗਰੁੱਪਾਂ ਵਿੱਚ ਮਿਲਣਾ ਕੇਸ-ਦਰ-ਕੇਸ ਦਾ ਨਿਰਣਾ ਕਰਨਾ ਆਸਾਨ ਹੋ ਸਕਦਾ ਹੈ ਅਤੇ ਇਸ ਤਰ੍ਹਾਂ ਇਹ ਵਧੇਰੇ ਸੁਰੱਖਿਅਤ ਮਹਿਸੂਸ ਹੋ ਸਕਦੇ ਹਨ।
ਵੱਡੇ ਗਰੁੱਪਾਂ ਵਿੱਚ ਮਿਲਣਾ, ਜਿਵੇਂ ਕਿ ਕਿਸੇ ਦੋਸਤ ਦੀ ਜਨਮਦਿਨ ਪਾਰਟੀ ਜਿੱਥੇ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਨਹੀਂ ਜਾਣਦੇ ਹੋ, ਵਧੇਰੇ ਘਬਰਾਹਟ ਮਹਿਸੂਸ ਕਰਵਾ ਸਕਦੇ ਹਨ। ਘਰੇਲੂ ਸਮਾਗਮਾਂ ਵਿੱਚ ਕੋਵਿਡ-ਸੁਰੱਖਿਅਤ ਯੋਜਨਾਵਾਂ ਨਹੀਂ ਹੁੰਦੀਆਂ ਹਨ ਅਤੇ ਇਹ ਫ਼ੈਸਲਾ ਕਰਨਾ ਔਖਾ ਮਹਿਸੂਸ ਹੋ
ਸਕਦਾ ਹੈ ਕਿ ਤੁਸੀਂ ਸੱਚਮੁੱਚ ਉਥੇ ਜਾਣਾ ਵੀ ਚਾਹੁੰਦੇ ਹੋ ਜਾਂ ਨਹੀਂ। ਤੁਹਾਡੇ ਕੋਲ ਆਪਣੀ ਖੁਦ ਦੀ ਇੱਕ ਛੋਟੀ ਜਿਹੀ COVID-ਸੁਰੱਖਿਅਤ ਯੋਜਨਾ ਹੋ ਸਕਦੀ ਹੈ - ਇਹ ਸਿਰਫ਼ ਇੱਕ ਮਾਨਸਿਕ ਚੈਕਲਿਸਟ ਹੋ ਸਕਦੀ ਹੈ ਜਿਸਦਾ ਤੁਸੀਂ ਹਵਾਲਾ ਦਿੰਦੇ ਹੋ। ਦੁਬਾਰਾ ਤੋਂ ਫਿਰ, ਡੇਬ ਸਲਾਹ ਦਿੰਦੀ ਹੈ ਕਿ COVID-ਸੁਰੱਖਿਆ ਦੀਆਂ ਕਈ ਪਰਤਾਂ ਬਾਰੇ ਸੋਚੋ।
ਡੇਬ ਇਹ ਵੀ ਸੁਝਾਅ ਦਿੰਦੀ ਹੈ ਕਿ ਇਹਨਾਂ ਸਮਾਗਮਾਂ ਉੱਪਰ ਉਸੇ ਤਰੀਕੇ ਨਾਲ ਪਹੁੰਚ ਕਰੋ ਜਿਸ ਤਰ੍ਹਾਂ ਤੁਸੀਂ ਕਿਸੇ ਹੋਰ ਥਾਂ 'ਤੇ ਪਹੁੰਚ ਕਰਦੇ ਹੋ ਜਿੱਥੇ ਇਹ ਸੰਭਵ ਹੁੰਦਾ ਹੈ ਕਿ ਲੋਕ ਉੱਥੇ ਉਹ ਕੰਮ ਕਰ ਰਹੇ ਹੁੰਦੇ ਹਨ ਜਿਨ੍ਹਾਂ ਨਾਲ ਤੁਸੀਂ ਸਹਿਜ ਮਹਿਸੂਸ ਨਹੀਂ ਕਰਦੇ ਹੋ।
“ਆਪਣੇ-ਆਪ ਵਿੱਚ ਸੋਚੋ, 'ਜੇ ਮੈਂ ਆਪਣੀ ਖੁਦ ਦੀ ਕੋਵਿਡ-ਸੁਰੱਖਿਅਤ ਯੋਜਨਾ ਨੂੰ ਪੂਰਾ ਕਰਦਾ ਹਾਂ, ਤਾਂ ਕੀ ਮੈਂ ਉਹ ਚੀਜ਼ਾਂ ਕਰ ਸਕਦਾ ਹਾਂ ਜੋ ਮੈਨੂੰ ਸਹਿਜ ਕਰਦੀਆਂ ਹਨ ਜਾਂ ਨਹੀਂ? ਕੀ ਮੈਂ ਅਜੇ ਵੀ ਇੱਥੇ ਹੋ ਸਕਦਾ ਹਾਂ ਪਰ ਆਪਣੇ-ਆਪ ਨੂੰ ਸੁਰੱਖਿਅਤ ਰੱਖ ਸਕਦਾ ਹਾਂ ਅਤੇ ਅਜਿਹਾ ਕਰਨ ਲਈ ਠੀਕ ਮਹਿਸੂਸ ਕਰ ਸਕਦਾ ਹਾਂ, ਜਾਂ ਕੀ ਮੈਂ ਨਹੀਂ ਕਰ ਸਕਦਾ?’ ਇਹ ਵੀ ਪੂਰਵ-ਯੋਜਨਾ ਬਣਾਓ - ਆਪਣੇ ਦੋਸਤਾਂ ਨਾਲ ਪਹਿਲਾਂ ਹੀ ਗੱਲ ਕਰੋ [ਜਿਵੇਂ ਤੁਸੀਂ ਜਨਤਕ ਸਮਾਗਮਾਂ ਲਈ ਕਰ ਸਕਦੇ ਹੋ]।"
ਸੀਮਾਵਾਂ ਨੂੰ ਕਿਵੇਂ ਨਿਰਧਾਰਤ ਕਰਨਾ ਹੈ ਅਤੇ ਨਾਂਹ ਕਿਵੇਂ ਕਹਿਣਾ ਹੈ
ਤੁਹਾਡੇ ਦੋਸਤ ਜਾਂ ਪਰਿਵਾਰ ਹੋ ਸਕਦੇ ਹਨ ਜਿਨ੍ਹਾਂ ਨਾਲ ਤੁਸੀਂ ਮਿਲਣਾ ਚਾਹੁੰਦੇ ਹੋਵੋ, ਪਰ ਤੁਸੀਂ COVID-ਸੁਰੱਖਿਆ 'ਤੇ ਅਸਹਿਮਤ ਹੋ ਸਕਦੇ ਹੋ।
ਜੇਕਰ ਉਹ ਤੁਹਾਡੇ ਨਾਲੋਂ ਵੱਖਰਾ ਸੋਚਦੇ ਹਨ, ਪਰ ਤੁਸੀਂ ਕਿਸੇ ਸਹਿਮਤੀ 'ਤੇ ਆਉਣਾ ਚਾਹੁੰਦੇ ਹੋ
ਕੁੱਝ ਲੋਕ ਗੱਲ ਕਰਨ 'ਤੇ ਸਿਰਫ਼ ਨਿਰਾਸ਼ਾ ਹੀ ਦੇਣਗੇ, ਪਰ ਕੁੱਝ ਲੋਕ ਇਸ 'ਤੇ ਕੰਮ ਕਰਨ ਦੇ ਯੋਗ ਹੋ ਸਕਦੇ ਹਨ ਕਿਉਂਕਿ ਉਹ ਵਿਅਕਤੀ ਤੁਹਾਡੇ ਲਈ ਮਹੱਤਵਪੂਰਨ ਹੈ। ਤੁਸੀਂ ਅਸਲ ਵਿੱਚ ਇਹਨਾਂ ਗੱਲਬਾਤਾਂ ਬਾਰੇ ਇੱਕ ਖਿਆਲ ਰੱਖਣ ਦੇ ਕੰਮ ਦੇ ਰੂਪ ਵਿੱਚ ਕਰਨ ਦਾ ਸੋਚ ਸਕਦੇ ਹੋ - ਜੇਕਰ ਇਹ ਰਿਸ਼ਤਾ ਤੁਹਾਡੇ ਲਈ ਅਹਿਮ ਨਹੀਂ ਸੀ ਤਾਂ ਤੁਸੀਂ ਇੱਕ ਮੁਸ਼ਕਲ ਗੱਲਬਾਤ ਕਰਨ ਦੀ ਕੋਸ਼ਿਸ਼ ਵਿੱਚ ਨਹੀਂ ਪਵੋਂਗੇ। ਸਾਡੀ ਵੈਕਸੀਨ ਵਾਰਤਾਲਾਪ ਗਾਈਡ ਵਿੱਚ ਕੁੱਝ ਸੁਝਾਅ ਹਨ ਜੋ COVID-ਸੁਰੱਖਿਆ ਚਰਚਾਵਾਂ ਲਈ ਵੀ ਕੰਮ ਕਰਦੇ ਹਨ।
ਆਖਰਕਾਰ ਤੁਸੀਂ ਕਿਸੇ ਹੋਰ ਦੀਆਂ ਕਾਰਵਾਈਆਂ ਨੂੰ ਨਿਯੰਤਰਿਤ ਨਹੀਂ ਕਰ ਸਕਦੇ ਹੋ, ਪਰ ਤੁਸੀਂ ਅਨਿਸ਼ਚਿਤਤਾਵਾਂ ਹੋ ਸਕਦੀਆਂ ਹਨ ਜਿਨ੍ਹਾਂ ਨਾਲ ਤੁਸੀਂ ਸਹਿਜ ਹੋ ਸਕਦੇ ਹੋ ਅਤੇ ਇਸ ਬਾਰੇ ਸਮਝੌਤਾ ਕਰ ਸਕਦੇ ਹੋ। ਉਦਾਹਰਨ ਲਈ, ਤੁਸੀਂ ਕਹਿ ਸਕਦੇ ਹੋ, "ਮੈਂ ਤੁਹਾਡੇ ਅਗਲੇ ਹਫ਼ਤੇ ਦੇ ਅੰਤ ਵਿੱਚ ਸੰਗੀਤ ਉਤਸਵ ਵਿੱਚ ਜਾਣ ਬਾਰੇ ਥੋੜਾ ਘਬਰਾਹਟ ਮਹਿਸੂਸ ਕਰਦਾ ਹਾਂ, ਪਰ ਫਿਰ ਵੀ ਮੈਂ ਤੁਹਾਨੂੰ ਜਲਦੀ ਹੀ ਮਿਲਣਾ ਪਸੰਦ ਕਰਾਂਗਾ।" ਫਿਰ ਤੁਸੀਂ ਉਹਨਾਂ ਨੂੰ ਕਿਤੇ ਰਸਤੇ ਵਿੱਚ ਤੁਹਾਨੂੰ ਮਿਲਣ ਲਈ ਕਹਿ ਸਕਦੇ ਹੋ - ਉਦਾਹਰਨ ਲਈ, "ਕੀ ਅਸੀਂ ਤੁਹਾਡੇ ਸੰਗੀਤ ਉਤਸਵ ਤੋਂ ਵਾਪਸ ਆਉਣ ਤੋਂ ਇੱਕ ਹਫ਼ਤੇ ਬਾਅਦ ਮਿਲ ਸਕਦੇ ਹਾਂ, ਅਤੇ ਕੀ ਤੁਹਾਨੂੰ ਸਾਡੇ ਮਿਲਣ ਤੋਂ ਪਹਿਲਾਂ RAT ਕਰਨ ਵਿੱਚ ਇਤਰਾਜ਼ ਹੈ?"
ਨਾਂਹ ਕਿਵੇਂ ਕਹੀਏ
ਕਿਸੇ ਅਜਿਹੀ ਚੀਜ਼ ਨੂੰ ਨਾਂਹ ਕਹਿਣਾ ਆਪਣੀ ਦੇਖਭਾਲ ਕਰਨ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਜੋ ਅਸੁਰੱਖਿਅਤ ਮਹਿਸੂਸ ਕਰਵਾਉਂਦੀ ਹੈ, ਇੱਕ ਸੀਮਾ ਪਾਰ ਕਰਦੀ ਹੈ ਜਾਂ ਉਸ ਲਈ ਜ਼ੋਖਮ ਲੈਣ ਦੇ ਯੋਗ ਮਹਿਸੂਸ ਨਹੀਂ ਕਰਦੀ ਹੈ। ਕਹਾਵਤ ਅਨੁਸਾਰ, ਨਾਂਹ ਕਹਿਣ ਬਾਰੇ ਸੋਚਣਾ ਨਾਂਹ ਕਹਿਣ ਨਾਲੋਂ ਸੌਖਾ ਹੈ, ਖਾਸ ਤੌਰ 'ਤੇ ਸਮਾਜਿਕ ਸਥਿਤੀਆਂ ਵਿੱਚ। ਇੱਥੇ ਡੇਬ ਨੇ ਕੁੱਝ ਸੁਝਾਅ ਦਿੱਤੇ ਹਨ ਜੋ ਤੁਹਾਨੂੰ ਅਜਿਹੇ ਤਰੀਕੇ ਨਾਲ ਨਾਂਹ ਕਹਿਣ ਵਿੱਚ ਮੱਦਦ ਕਰਦੇ ਹਨ ਜੋ ਸਤਿਕਾਰਯੋਗ ਹੈ ਪਰ ਫਿਰ ਵੀ ਤੁਹਾਡੀਆਂ ਸੀਮਾਵਾਂ ਵਿੱਚ ਦ੍ਰਿੜ ਹੈ।
- ''ਨਾਂਹ' ਕਹਿਣਾ ਲਾਜ਼ਮੀ ਤੌਰ 'ਤੇ ਨਕਾਰਾਤਮਕ ਹੀ ਨਹੀਂ ਹੁੰਦਾ। ਉਦਾਹਰਨ ਲਈ, ਤੁਸੀਂ ਕਹਿ ਸਕਦੇ ਹੋ, "ਤੁਹਾਡੇ ਤੋਂ ਸੁਣ ਕੇ ਬਹੁਤ ਵਧੀਆ ਲੱਗਾ" ਜਾਂ "ਮੇਰੇ ਬਾਰੇ ਸੋਚਣ ਲਈ ਤੁਹਾਡਾ ਧੰਨਵਾਦ।"
- ਜ਼ਿਆਦਾ ਵੇਰਵੇ ਨਾ ਦਿਓ - ਇਸ ਨਾਲ ਇਸਨੂੰ ਚਰਚਾ ਜਾਂ ਬਹਿਸ ਦੇ ਰੂਪ ਵਿੱਚ ਖੋਲ੍ਹਣ ਦੀ ਗਲਤੀ ਕੀਤੀ ਜਾ ਸਕਦੀ ਹੈ। ਇਸਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਗੁਪਤ ਰਹਿਣਾ ਚਾਹੀਦਾ ਹੈ ਜਾਂ ਜੇ ਤੁਸੀਂ ਚਾਹੁੰਦੇ ਹੋ ਤਾਂ COVID-ਸੁਰੱਖਿਆ ਬਾਰੇ ਗੱਲਬਾਤ ਕਰਨ ਲਈ ਤਿਆਰ ਨਹੀਂ ਹੋ ਸਕਦੇ, ਪਰ ਜਦੋਂ ਤੁਸੀਂ ਕਿਸੇ ਹੱਦ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ ਕਰ ਰਹੇ ਹੋ ਤਾਂ ਇਹ ਆਮ ਤੌਰ 'ਤੇ ਅਜਿਹਾ ਕਰਨ ਦਾ ਸਮਾਂ ਨਹੀਂ ਹੁੰਦਾ। ਉਦਾਹਰਨ ਲਈ, ਇੱਕ ਨਿਮਰ ਪਰ ਦ੍ਰਿੜ ਵਿਆਖਿਆ ਇਹ ਹੋ ਸਕਦੀ ਹੈ, "ਮੈਂ ਕੋਵਿਡ ਦੇ ਕਾਰਨ ਇਸ ਸਮੇਂ ਅਜਿਹਾ ਕਰਨ ਲਈ ਤਿਆਰ ਮਹਿਸੂਸ ਨਹੀਂ ਕਰ ਰਿਹਾ ਹਾਂ।"
- ਇਮਾਨਦਾਰ ਬਣੋ; ਆਪਣੇ ਲਈ ਨਿੱਜੀ ਰੂਪ ਵਿੱਚ ਨਾ ਲਓ। ਆਪਣੇ-ਆਪ ਹੀ ਦੋਸ਼ੀ ਜਾਂ ਸ਼ਰਮਿੰਦਾ ਨਾ ਮਹਿਸੂਸ ਕਰੋ। ਹਰ ਕੋਈ ਆਪਣੀਆਂ ਲੋੜਾਂ, ਜ਼ਿੰਮੇਵਾਰੀਆਂ ਅਤੇ COVID ਦੇ ਕਿਹੜੇ ਜ਼ੋਖਮਾਂ ਨਾਲ ਉਹ ਸਹਿਜ ਮਹਿਸੂਸ ਕਰਦੇ ਹਨ, ਨੂੰ ਸੰਤੁਲਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਇਮਾਨਦਾਰ ਨਹੀਂ ਹੋ ਸਕਦੇ ਹੋ; ਸੁਰੱਖਿਆ-ਸੰਬੰਧੀ ਭਾਸ਼ਾ ਨੂੰ ਲਿਆਉਣਾ ਹਮੇਸ਼ਾ ਵਧੀਆ ਹੁੰਦਾ ਹੈ, ਉਦਾਹਰਨ ਲਈ, “ਇਹ ਉਹ ਚੀਜ਼ ਹੈ ਜੋ ਮੈਨੂੰ ਆਪਣੇ-ਆਪ ਨੂੰ ਸੁਰੱਖਿਅਤ ਰੱਖਣ ਲਈ ਕਰਨ ਦੀ ਲੋੜ ਹੈ।"
- ਜੇਕਰ ਤੁਸੀਂ ਅਜੇ ਵੀ ਮਸਤੀ ਕਰਨ ਵਿੱਚ ਦਿਲਚਸਪੀ ਰੱਖਦੇ ਹੋ ਤਾਂ ਕੋਈ ਵਿਕਲਪ ਸੁਝਾਓ। ਉਦਾਹਰਨ ਲਈ, ਤੁਸੀਂ ਵਿਅਕਤੀਗਤ ਤੌਰ 'ਤੇ ਮਿਲਣ ਲਈ ਖੁਸ਼ ਹੋ ਸਕਦੇ ਹੋ, ਪਰ ਉਹਨਾਂ ਦੁਆਰਾ ਸੁਝਾਏ ਗਏ ਸਥਾਨ 'ਤੇ ਨਹੀਂ, ਜਾਂ ਤੁਸੀਂ ਵਰਚੁਅਲ ਮਸਤੀ ਕਰਨਾ ਪਸੰਦ ਕਰ ਸਕਦੇ ਹੋ।
ਇਹਨਾਂ ਸਾਰੇ ਸੁਝਾਵਾਂ ਨੂੰ ਇਕੱਠਾ ਕਰਨਾ ਇਸ ਤਰ੍ਹਾਂ ਲੱਗ ਸਕਦਾ ਹੈ:
"ਮੇਰੇ ਬਾਰੇ ਸੋਚਣ ਲਈ ਧੰਨਵਾਦ! ਮੈਂ COVID ਦੇ ਕਾਰਨ ਇਸ ਵੇਲੇ ਅਜਿਹਾ ਕਰਨ ਲਈ ਤਿਆਰ ਨਹੀਂ ਹਾਂ, ਜੋ ਕਿ ਮੈਨੂੰ ਆਪਣੇ-ਆਪ ਨੂੰ ਸੁਰੱਖਿਅਤ ਰੱਖਣ ਲਈ ਕਰਨ ਦੀ ਲੋੜ ਹੈ। ਪਰ ਮੈਂ ਇਸ ਦੀ ਬਜਾਏ ਬਾਹਰ ਜਾਣਾ ਪਸੰਦ ਕਰਾਂਗਾ - ਸ਼ਾਇਦ ਅਸੀਂ ਪਾਰਕ ਵਿੱਚ ਸੈਰ ਕਰਨ ਜਾ ਸਕਦੇ ਹਾਂ?"
ਤੁਹਾਨੂੰ ਇਹ ਮਿਲ ਗਿਆ ਹੈ!
ਡੇਬ ਕਹਿੰਦੀ ਹੈ ਕਿ, “ਲੋਕ ਸਭ ਭੁੱਲਣਾ ਚਾਹੁੰਦੇ ਹਨ ਅਤੇ ਅਜਿਹਾ ਵਿਵਹਾਰ ਕਰਨਾ ਚਾਹੁੰਦੇ ਹਨ ਜਿਵੇਂ ਕਿ ਇਹ ਖ਼ਤਮ ਹੋ ਗਿਆ ਹੈ, ਅਤੇ ਇੱਕ ਹੱਦ ਤੱਕ ਸਾਨੂੰ ਇਸਦੇ ਨਾਲ ਹੀ ਰਹਿਣਾ ਪਏਗਾ। ਪਰ ਕੋਵਿਡ ਨਾਲ ਰਹਿਣਾ ਮਹਾਂਮਾਰੀ ਦੇ ਖ਼ਤਮ ਹੋਣ ਦਾ ਦਿਖਾਵਾ ਕਰਨਾ ਨਹੀਂ ਹੈ, ਇਸ ਲਈ ਸੁਰੱਖਿਆ ਅਜੇ ਵੀ ਮਹੱਤਵਪੂਰਨ ਹੈ। ”
ਹਾਲਾਂਕਿ COVID ਬਾਰੇ ਅਜਿਹਾ ਬਹੁਤ ਕੁੱਝ ਹੋਇਆ ਹੈ ਜੋ ਨਵਾਂ ਹੈ, ਇੱਥੇ ਬਹੁਤ ਸਾਰੇ ਪਹਿਲੂ ਵੀ ਹਨ ਜੋ ਹਮੇਸ਼ਾ ਜੀਵਨ ਦਾ ਹਿੱਸਾ ਰਹੇ ਹਨ - ਜਿਵੇਂ ਕਿ ਸੀਮਾਵਾਂ ਨਿਰਧਾਰਤ ਕਰਨਾ, ਉਹਨਾਂ ਸਥਿਤੀਆਂ ਵਿੱਚੋਂ ਲੰਘਣਾ ਸਿੱਖਣਾ ਜੋ ਤੁਹਾਨੂੰ ਅਸਹਿਜ ਕਰਦੀਆਂ ਹਨ, ਅਤੇ ਇਹ ਪਤਾ ਲਗਾਉਣਾ ਕਿ ਤੁਹਾਨੂੰ ਕੀ ਸੁਰੱਖਿਅਤ ਮਹਿਸੂਸ ਹੁੰਦਾ ਹੈ। ਇਹਨਾਂ ਚੀਜ਼ਾਂ ਨੂੰ ਤਰਜੀਹ ਦੇਣਾ ਅਤੇ ਬਿਹਤਰ ਬਣਾਉਣਾ ਹਮੇਸ਼ਾ ਲਾਭਦਾਇਕ ਹੋਵੇਗਾ ਜੋ ਆਪਣੇ-ਆਪ ਦੀ ਦੇਖਭਾਲ ਕਰਨ ਦੇ ਇਹ ਸਾਰੇ ਤਰੀਕੇ ਹਨ।