ਇਸ ਪੰਨੇ 'ਤੇ
- COVID ਨੂੰ ਕਲੰਕ ਸਮਝਣ ਦੀ ਸੋਚ ਕੀ ਹੈ ਅਤੇ ਇਸਦੇ ਕੀ ਪ੍ਰਭਾਵ ਹਨ?
- ਅਸੀਂ COVID ਨੂੰ ਕਲੰਕ ਸਮਝਣ ਦੀ ਸੋਚ ਨਾਲ ਕਿਵੇਂ ਨਜਿੱਠ ਸਕਦੇ ਹਾਂ?
- ਮੈਂ ਘਰ ਵਿੱਚ ਕੁਆਰੰਨਟੀਨ ਕਰ ਰਹੇ ਕਿਸੇ ਦੋਸਤ ਦੀ ਸਹਾਇਤਾ ਕਿਵੇਂ ਕਰ ਸਕਦਾ/ਦੀ ਹਾਂ?
- ਕਿਸ਼ੋਰਾਂ ਲਈ ਸਲਾਹ ਸੇਵਾਵਾਂ
- ਸਰੋਤ
ਜਿਵੇਂ ਕਿ ਜ਼ਿਆਦਾ ਲੋਕ COVID-19 ਪ੍ਰਤੀ ਟੀਕਾਕਰਨ ਕਰਵਾਉਂਦੇ ਹਨ ਅਤੇ ਜਿਵੇਂ ਹੀ ਸਭ ਕੁੱਝ ਦੁਬਾਰਾ ਖੁੱਲ੍ਹਦਾ ਹੈ ਤਾਂ ਅਸੀਂ ਬਾਹਰ ਆ-ਜਾ ਸਕਦੇ ਹਾਂ, COVID ਗ੍ਰਸਤ ਹੋਣਾ ਅਜੇ ਵੀ ਸਾਡੇ ਵਿੱਚੋਂ ਬਹੁਤਿਆਂ ਲਈ ਇੱਕ ਡਰਾਉਣੀ ਗੱਲ ਹੈ। ਜੇਕਰ ਕੋਈ ਦੋਸਤ COVID-19 ਲਈ ਪੌਜ਼ੇਟਿਵ ਟੈਸਟ ਕਰਦਾ ਹੈ, ਤਾਂ ਇਸਨੂੰ ਕਲੰਕ ਵਾਂਗ ਸੋਚਣ ਦੀ ਸੋਚ ਨੂੰ ਕਾਇਮ ਨਾ ਰੱਖਣ ਬਾਰੇ ਸੁਚੇਤ ਰਹਿਣਾ ਮਹੱਤਵਪੂਰਨ ਹੈ। ਤੁਹਾਡੇ ਸਾਥੀਆਂ ਨੂੰ ਕਲੰਕਿਤ ਸਮਝਣ ਦੀ ਬਜਾਏ ਸਹਾਇਤਾ ਕਰਦੇ ਮਹਿਸੂਸ ਕਰਨ ਲਈ ਸੰਤੁਲਨ ਬਣਾਉਣਾ ਪੂਰੀ ਤਰ੍ਹਾਂ ਸੰਭਵ ਹੈ।
COVID ਨੂੰ ਕਲੰਕ ਸਮਝਣ ਦੀ ਸੋਚ ਕੀ ਹੈ ਅਤੇ ਇਸਦੇ ਕੀ ਪ੍ਰਭਾਵ ਹਨ?
ਸਮੱਗਰੀ ਨੋਟ: COVID-ਸੰਬੰਧੀ ਨਸਲਵਾਦ ਬਾਰੇ ਚਰਚਾ
COVID ਨੂੰ ਕਲੰਕ ਵਜੋਂ ਦੇਖਣਾ ਵੱਖ-ਵੱਖ ਤਰੀਕਿਆਂ ਨਾਲ ਹੋ ਸਕਦਾ ਹੈ, ਅਤੇ ਵਿਅੰਗਾਤਮਕ ਤੌਰ 'ਤੇ, ਅਕਸਰ ਜਦੋਂ ਲੋਕ ਸਹੀ ਅਤੇ ਜ਼ਿੰਮੇਵਾਰ ਤਰੀਕੇ ਨਾਲ ਕੰਮ ਕਰਦੇ ਹਨ। ਉਦਾਹਰਨ ਲਈ, ਕੁੱਝ ਲੋਕ ਜੋ ਲੱਛਣ ਰਹਿਤ ਸਨ ਅਤੇ ਫਿਰ COVID-19 ਲਈ ਪੌਜ਼ੇਟਿਵ ਟੈਸਟ ਕੀਤੇ ਗਏ, ਉਨ੍ਹਾਂ ਨੂੰ ਦੂਜਿਆਂ ਵਿੱਚ ਵਾਇਰਸ ਫ਼ੈਲਾਉਣ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ ਭਾਵੇਂ ਕਿ ਉਹ ਨਹੀਂ ਜਾਣਦੇ ਸਨ ਕਿ ਉਹ ਉਸ ਸਮੇਂ ਛੂਤ ਗ੍ਰਸਤ ਸਨ।
ਮਹਾਂਮਾਰੀ ਦੇ ਦੌਰਾਨ ਕਾਫ਼ੀ ਨਸਲੀ ਤੌਰ 'ਤੇ ਕਲੰਕਿਤ ਸਮਝਣ ਦੀ ਸੋਚ ਵੀ ਹੋਈ ਹੈ, ਜਿੱਥੇ ਨਸਲੀ ਸਮੂਹਾਂ ਨੂੰ ਵਾਇਰਸ ਫ਼ੈਲਾਉਣ ਲਈ ਗਲਤ ਤਰੀਕੇ ਨਾਲ ਦੋਸ਼ੀ ਠਹਿਰਾਇਆ ਗਿਆ ਹੈ। ਉਦਾਹਰਨ ਲਈ, COVID ਦੇ ਫ਼ੈਲਣ ਦੇ ਪ੍ਰਕੋਪ ਵਾਲੇ ਖੇਤਰਾਂ ਵਿੱਚ ਬਹੁਤ ਸਾਰੇ ਨਸਲੀ ਸਮੂਹਾਂ ਨੇ ਮੀਡੀਆ ਵੱਲੋਂ ਨਕਾਰਾਤਮਕ ਨੁਮਾਇੰਦਗੀ ਜਾਂ ਸੜਕਾਂ 'ਤੇ ਤੰਗ-ਪ੍ਰੇਸ਼ਾਨ ਕੀਤੇ ਜਾਣ ਵਰਗੇ ਨਸਲਵਾਦ ਦਾ ਅਨੁਭਵ ਕੀਤਾ ਹੈ, ਭਾਵੇਂ ਕਿ ਉਹਨਾਂ ਨੇ ਟੈਸਟ ਕਰਵਾਉਣ ਲਈ ਜਾ ਕੇ ਭਾਈਚਾਰੇ ਲਈ ਸਹੀ ਕੰਮ ਕੀਤਾ ਹੈ। ਜਾਂ ਦੂਜੇ ਮਾਮਲਿਆਂ ਵਿੱਚ, ਜਿਵੇਂ ਕਿ ਨਵੇਂ COVID ਰੂਪ ਵੱਖ-ਵੱਖ ਦੇਸ਼ਾਂ ਵਿੱਚ ਪਾਏ ਜਾਂਦੇ ਹਨ ਅਤੇ ਜ਼ਿੰਮੇਵਾਰੀ ਨਾਲ ਰਿਪੋਰਟ ਕੀਤੇ ਜਾਂਦੇ ਹਨ, ਉਸ ਦੇਸ਼ ਦੇ ਲੋਕ ਨਸਲਵਾਦ ਦਾ ਅਨੁਭਵ ਕਰ ਸਕਦੇ ਹਨ।
ਇਸ ਤਰ੍ਹਾਂ ਦੀ ਸਮਾਜਿਕ ਪੱਧਰ 'ਤੇ ਕਲੰਕ ਸਮਝਣ ਦੀ ਲੋਕਾਂ ਦੀ ਮਾਨਸਿਕ ਅਤੇ ਸਰੀਰਕ ਸਿਹਤ ਲਈ ਹਾਨੀਕਾਰਕ ਹੋ ਸਕਦੇ ਹਨ। ਇਨ੍ਹਾਂ ਪ੍ਰਭਾਵਾਂ ਵਿੱਚ ਸ਼ਾਮਲ ਹੋ ਸਕਦੇ ਹਨ:
- ਲੋਕ ਸੰਭਾਵੀ 'ਡੋਮੀਨੋ ਪ੍ਰਭਾਵ' ਅਤੇ COVID-19 ਹੋਣ ਦੇ ਕਲੰਕ ਨਾਲ ਨਜਿੱਠਣ ਦੇ ਡਰ ਕਾਰਨ ਟੈਸਟ ਕਰਵਾਉਣ ਤੋਂ ਪਰਹੇਜ਼ ਕਰ ਰਹੇ ਹਨ।
- COVID ਨੂੰ ਨਸਲੀ ਤੌਰ 'ਤੇ ਕਲੰਕ ਸਮਝਣ ਦੀ ਸੋਚ ਦੁਆਰਾ ਭਾਵਨਾਤਮਕ ਤੌਰ 'ਤੇ ਥੱਕਿਆ ਹੋਇਆ ਮਹਿਸੂਸ ਕਰਨਾ, ਜੋ ਹੋਰ COVID ਚਿੰਤਾਵਾਂ ਵਿੱਚ ਹੋਰ ਵਾਧਾ ਕਰ ਸਕਦਾ ਹੈ।
- ਜਿਨ੍ਹਾਂ ਲੋਕਾਂ ਨੇ ਪੌਜ਼ੇਟਿਵ ਟੈਸਟ ਕੀਤਾ ਹੈ ਉਹ ਇਸ ਨੂੰ ਆਪਣੇ ਕੋਲ ਹੀ ਸੀਮਤ ਰੱਖਦੇ ਹਨ ਕਿਉਂਕਿ ਉਹ ਦੋਸ਼ੀ, ਸ਼ਰਮਿੰਦਾ ਜਾਂ ਦੋਸ਼ੀਪਨ ਦੀ ਭਾਵਨਾ ਵਿੱਚ ਨਹੀਂ ਰਹਿਣਾ ਚਾਹੁੰਦੇ ਹਨ।
- ਲੋਕ ਅਜੇ ਵੀ 'ਆਮ ਵਾਂਗ' ਸਮਾਜਿਕ ਸਮਾਗਮਾਂ ਵਿੱਚ ਸ਼ਾਮਲ ਹੁੰਦੇ ਹਨ ਭਾਵੇਂ ਉਹ ਕੋਵਿਡ ਵਾਲੇ ਕਿਸੇ ਵਿਅਕਤੀ ਦੇ ਨਜ਼ਦੀਕੀ ਸੰਪਰਕ ਵਿੱਚ ਰਹੇ ਹੋਣ, ਜਾਂ ਕੋਵਿਡ ਹੋਣ ਦੇ ਕੁੱਝ ਲੱਛਣ ਦਿਖਾ ਰਹੇ ਹੋਣ ਤਾਂ ਕਿ ਉਹ ਆਪਣੇ ਦੋਸਤਾਂ ਵਿੱਚ ਸ਼ੱਕ ਨਾ ਕੀਤੇ ਜਾਣ।
- ਲੋਕ ਸ਼ਰਮ ਜਾਂ ਦੋਸ਼ ਦੀ ਭਾਵਨਾ ਦੇ ਕਾਰਨ, ਲੋੜ ਪੈਣ 'ਤੇ ਸਿਹਤ-ਸੰਭਾਲ ਪ੍ਰਾਪਤ ਕਰਨ ਵਿੱਚ ਦੇਰੀ ਕਰਦੇ ਹਨ।
- ਦੋਸਤਾਂ ਵਿੱਚ ਅਵਿਸ਼ਵਾਸ ਦੀ ਭਾਵਨਾ, ਜਿਸ ਨਾਲ ਮਿਲਣ ਬਾਰੇ ਨਿੱਜੀ ਚਿੰਤਾ ਪੈਦਾ ਹੁੰਦੀ ਹੈ।
- ਲੋਕ ਆਪਣੇ ਕੰਮ ਵਾਲੀ ਥਾਂ 'ਤੇ ਇਹ ਖੁਲਾਸਾ ਨਹੀਂ ਕਰਦੇ ਹਨ ਕਿ ਉਨ੍ਹਾਂ ਨੂੰ ਕੋਵਿਡ ਹੈ (ਜਾਂ ਕਿਸੇ ਹੋਰ ਚੀਜ਼ ਨਾਲ ਬਿਮਾਰ ਵੀ ਹਨ ਜਿਸਦੇ ਲੱਛਣ COVID ਵਰਗੇ ਹਨ) ਕਿਉਂਕਿ ਉਹ ਕੁੱਝ ਸਮੇਂ ਲਈ ਰੋਸਟਰ ਤੋਂ ਹਟਾਏ ਜਾ ਸਕਦੇ ਹਨ।
COVID-19 ਲਈ ਪੌਜ਼ੇਟਿਵ ਟੈਸਟ ਕਰਨਾ ਕਿਸੇ ਵਿਅਕਤੀ ਲਈ ਸਰੀਰਕ ਲੱਛਣਾਂ ਦੇ ਕਾਰਨ ਪ੍ਰੇਸ਼ਾਨ ਕਰਨ ਵਾਲਾ ਹੋ ਸਕਦਾ ਹੈ, ਪਰ ਇਸ ਕਾਰਨ ਵੀ ਕਿ ਲੋਕ ਉਹਨਾਂ ਨਾਲ ਕਿਵੇਂ ਦਾ ਵਿਵਹਾਰ ਕਰ ਸਕਦੇ ਹਨ।
ਅਸੀਂ COVID ਨੂੰ ਕਲੰਕ ਸਮਝਣ ਦੀ ਸੋਚ ਨਾਲ ਕਿਵੇਂ ਨਜਿੱਠ ਸਕਦੇ ਹਾਂ?
COVID-19 ਕਿਸੇ ਨਾਲ ਭੇਦਭਾਵ ਨਹੀਂ ਕਰਦਾ, ਅਤੇ ਨਾ ਹੀ ਸਾਨੂੰ ਕਰਨਾ ਚਾਹੀਦਾ ਹੈ; COVID ਗ੍ਰਸਤ ਹੋਣਾ ਕਿਸੇ ਦਾ 'ਕਸੂਰ' ਨਹੀਂ ਹੈ। ਉਸ ਕਲੰਕ ਭਰੀ ਸੋਚ ਨੂੰ ਘਟਾਉਣ ਲਈ ਤੁਸੀਂ ਆਪਣੇ ਸਮਾਜਿਕ ਸਮੂਹ ਵਿੱਚ ਬਹੁਤ ਕੁੱਝ ਕਰ ਸਕਦੇ ਹੋ।
- ਨਿਰਪੱਖ ਅਤੇ ਮਾਨਵੀਕਰਨ ਵਾਲੀ ਭਾਸ਼ਾ ਦੀ ਵਰਤੋਂ ਕਰੋ ਜਦੋਂ ਤੁਸੀਂ COVID-19 ਬਾਰੇ ਗੱਲ ਕਰਦੇ ਹੋ ਤਾਂ ਨਕਾਰਾਤਮਕ ਜਾਂ ਡਰ ਪੈਦਾ ਕਰਨ ਵਾਲੀ ਭਾਸ਼ਾ ਦੀ ਵਰਤੋਂ ਕਰਨ ਦੀ ਬਜਾਏ। ਉਦਾਹਰਨ ਲਈ, ਕਹੋ ਕਿ ਕਿਸੇ ਨੂੰ "COVID ਹੋ ਗਿਆ ਹੈ" ਜਾਂ "COVID ਗ੍ਰਸਤ ਹੋ ਗਿਆ"। ਅਜਿਹੀਆਂ ਚੀਜ਼ਾਂ ਨਾ ਕਹੋ ਜਿਵੇਂ ਕਿ ਉਹ "ਵਾਇਰਸ ਫੈਲਾਉਂਦੇ ਹਨ," "ਕੋਵਿਡ ਪੀੜਤ/ਕੋਵਿਡ ਕੇਸ ਹਨ" ਜਾਂ "ਕੋਵਿਡ ਨਾਲ ਸੰਕਰਮਿਤ ਸਨ।"
- ਸਿਰਫ਼ ਤੱਥ ਸਾਂਝੇ ਕਰੋ। ਗਲਤ ਜਾਣਕਾਰੀ ਦੁਆਰਾ ਕਲੰਕ ਸਮਝੇ ਜਾਣ ਦੀ ਸੋਚ ਨੂੰ ਕਾਇਮ ਰੱਖਿਆ ਜਾ ਸਕਦਾ ਹੈ। ਆਪਣੇ ਦੋਸਤਾਂ ਦੀਆਂ ਗਲਤ ਧਾਰਨਾਵਾਂ ਨੂੰ ਠੀਕ ਕਰੋ ਅਤੇ ਤੱਥਾਂ ਦੀ ਜਾਂਚ ਕੀਤੀ ਜਾਣਕਾਰੀ ਨੂੰ ਖੁਦ ਸਾਂਝਾ ਕਰਨ ਲਈ ਸਾਵਧਾਨ ਰਹੋ।
ਤੱਥਾਂ ਦੀ ਜਾਂਚ ਕਰਨ ਵਾਲੀ COVID ਜਾਣਕਾਰੀ ਬਾਰੇ ਹੋਰ ਪੜ੍ਹੋ
ਜੇ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਡੇ ਸਮੂਹ ਵਿੱਚ ਕੋਈ ਗਲਤ ਜਾਣਕਾਰੀ ਜਾਂ ਨਕਾਰਾਤਮਕ ਟਿੱਪਣੀਆਂ ਨਾਲ ਕਲੰਕ ਸਮਝੇ ਜਾਣ ਦੀ ਸੋਚ ਪੈਦਾ ਕਰ ਰਿਹਾ ਹੈ, ਤਾਂ ਇਸਨੂੰ ਉਜਾਗਰ ਕਰੋ। ਇਹ ਡਰਾਵਣਾ ਮਹਿਸੂਸ ਹੋ ਸਕਦਾ ਹੈ ਪਰ ਯਾਦ ਰੱਖੋ ਕਿ ਇਹ ਤੁਹਾਡੀਆਂ ਸੀਮਾਵਾਂ ਦੀ ਦੋਬਾਰਾ ਪੁਸ਼ਟੀ ਕਰਨ ਅਤੇ/ਜਾਂ ਦੂਜਿਆਂ ਦੀ ਭਲਾਈ ਲਈ ਖੜ੍ਹੇ ਹੋਣ ਦਾ ਇੱਕ ਵਧੀਆ ਤਰੀਕਾ ਹੈ। ਇਹ ਕੁੱਝ ਅਜਿਹਾ ਕਹਿ ਰਿਹਾ ਹੋ ਸਕਦਾ ਹੈ, "ਤੁਹਾਡੇ ਦੁਆਰਾ ਸਾਂਝਾ ਕੀਤਾ ਗਿਆ ਵੀਡੀਓ ਅਜਿਹਾ ਮਹਿਸੂਸ ਕਰਵਾਉਂਦਾ ਹੈ ਜਿਵੇਂ ਕਿ ਇਹ ਡਰ 'ਤੇ ਕੇਂਦਰਿਤ ਹੈ, ਪਰ ਯਾਦ ਰੱਖੋ ਕਿ ਅਸੀਂ ਅਸਲ ਲੋਕਾਂ ਬਾਰੇ ਗੱਲ ਕਰ ਰਹੇ ਹਾਂ," ਜਾਂ ਬਸ ਸਧਾਰਨ ਵਾਕ ਕਹੋ, "ਇਹ ਮਜ਼ਾਕੀਆ ਨਹੀਂ ਹੈ।"
ਜਦੋਂ ਲੋਕ COVID ਗ੍ਰਸਤ ਹੋਣ ਬਾਰੇ ਡਰ ਅਤੇ ਕਲੰਕ ਸਮਝੇ ਜਾਣ ਦੀ ਸੋਚ 'ਤੇ ਕਾਇਮ ਰਹਿੰਦੇ ਹਨ, ਤਾਂ ਟੀਕਾਕਰਨ ਦੀ ਮਜ਼ਬੂਤ ਸੁਰੱਖਿਆ ਨੂੰ ਯਾਦ ਰੱਖਣਾ ਤਸੱਲੀਬਖਸ਼ ਹੋ ਸਕਦਾ ਹੈ। ਉਦਾਹਰਨ ਲਈ, ਤੁਸੀਂ ਕੁੱਝ ਅਜਿਹਾ ਕਹਿ ਕੇ ਗੱਲਬਾਤ ਨੂੰ ਦੂਸਰੀ ਦਿਸ਼ਾ ਦੇ ਸਕਦੇ ਹੋ, "ਜਦੋਂ ਵੀ ਮੈਂ ਅਜਿਹੇ ਅੰਕੜੇ ਦੇਖਦਾ ਹਾਂ ਜੋ ਮੈਨੂੰ ਚਿੰਤਾ ਵਿਚ ਪਾਉਂਦੇ ਹਨ, ਮੈਨੂੰ ਯਾਦ ਰੱਖਦਾ ਹਾਂ ਕਿ ਜੇਕਰ ਮੈਨੂੰ COVID ਹੁੰਦਾ ਹੈ ਤਾਂ ਇਹ ਹਲਕਾ ਹੋਵੇਗਾ ਕਿਉਂਕਿ ਮੈਂ ਟੀਕਾਕਰਨ ਕਰਵਾਇਆ ਹੋਇਆ ਹੈ। ਇਹ ਸੱਚਮੁੱਚ ਮੈਨੂੰ ਮਨ ਦੀ ਸ਼ਾਂਤੀ ਪਾਉਣ ਵਿੱਚ ਮੱਦਦ ਕਰਦਾ ਹੈ।”
ਮੈਂ ਘਰ ਵਿੱਚ ਕੁਆਰੰਨਟੀਨ ਕਰ ਰਹੇ ਕਿਸੇ ਦੋਸਤ ਦੀ ਸਹਾਇਤਾ ਕਿਵੇਂ ਕਰ ਸਕਦਾ/ਦੀ ਹਾਂ?
ਜੇ ਤੁਸੀਂ ਜਾਣਦੇ ਹੋ ਕਿ ਕੋਈ ਵਿਅਕਤੀ COVID-19 ਹੋਣ ਕਾਰਨ ਅਲੱਗ ਰਹਿ ਰਿਹਾ ਹੈ, ਤਾਂ ਉਨ੍ਹਾਂ ਨਾਲ ਇੱਜ਼ਤ ਅਤੇ ਸਤਿਕਾਰ ਨਾਲ ਪੇਸ਼ ਆਉਣਾ ਅਹਿਮ ਹੈ। ਸਰੀਰਕ ਲੱਛਣਾਂ ਤੋਂ ਉੱਪਰ, ਕੁਆਰੰਨਟੀਨ ਹੋਣਾ ਚਿੰਤਾ, ਤਣਾਅ, ਨਿਰਾਸ਼ਾ, ਜਾਂ ਅਨਿਸ਼ਚਿਤਤਾ ਦਾ ਕਾਰਨ ਬਣ ਸਕਦਾ ਹੈ। ਤੁਸੀਂ ਕਿਸੇ ਨੂੰ ਕੁਆਰੰਨਟੀਨ ਵਿੱਚ ਹੋਣ ਸਮੇਂ ਇਸ ਤਰੀਕੇ ਨਾਲ ਸਮਰਥਨ ਕਰਕੇ ਇੱਕ ਚੰਗੇ ਦੋਸਤ ਬਣ ਸਕਦੇ ਹੋ ਜੋ ਤੁਹਾਡੀ ਸਮਰੱਥਾ ਅਤੇ ਤੁਹਾਡੀਆਂ ਸੀਮਾਵਾਂ ਲਈ ਢੁੱਕਵਾਂ ਹੈ।
ਮੱਦਦ ਕਰਨ ਲਈ ਖ਼ਾਸ ਪੇਸ਼ਕਸ਼ਾਂ ਕਰੋ। ਸੁਚੱਜੇ ਢੰਗ ਨਾਲ, ਸੁਨੇਹੇ ਜਿਵੇਂ "ਮੈਨੂੰ ਦੱਸੋ ਕਿ ਕੀ ਮੈਂ ਕੁੱਝ ਕਰ ਸਕਦਾ ਹਾਂ!" ਜਵਾਬ ਦੇਣਾ ਔਖਾ ਹੋ ਸਕਦਾ ਹੈ। ਤੁਹਾਡੇ ਦੋਸਤ ਨੂੰ ਸਹਾਇਤਾ ਮੰਗਣ ਜਾਂ ਇਹ ਜਾਣਨ ਵਿੱਚ ਮੁਸ਼ਕਲ ਹੋ ਸਕਦੀ ਹੈ ਕਿ ਤੁਹਾਡੇ ਤੋਂ ਕੀ ਮੰਗਣਾ ਉਚਿਤ ਹੈ। ਇਸਦੀ ਬਜਾਏ, ਤੁਸੀਂ ਖ਼ਾਸ ਸੁਝਾਅ ਦੇਣ ਦੀ ਕੋਸ਼ਿਸ਼ ਕਰ ਸਕਦੇ ਹੋ, ਉਦਾਹਰਨ ਲਈ:
- ਕੀ ਕੋਈ ਅਜਿਹੀ ਚੀਜ਼ ਹੈ ਜੋ ਮੈਂ ਤੁਹਾਡੇ ਲਈ ਕਿਤੋਂ ਚੁੱਕ ਕੇ ਅਤੇ ਤੁਹਾਡੇ ਸਥਾਨ 'ਤੇ ਛੱਡ ਕੇ ਜਾ ਸਕਦਾ ਹਾਂ?
- ਕੀ ਤੁਹਾਡੇ ਕੋਲ ਕਾਫ਼ੀ ਮਾਤਰਾ ਵਿੱਚ ਭੋਜਨ ਹੈ?
- ਕੀ ਕੋਈ ਦਵਾਈ ਹੈ ਜੋ ਮੈਂ ਲਿਆਉਣ ਵਿੱਚ ਤੁਹਾਡੀ ਮੱਦਦ ਕਰ ਸਕਦਾ/ਦੀ ਹਾਂ?
- ਜਦੋਂ ਤੱਕ ਤੁਸੀਂ ਕੁਆਰੰਨਟੀਨ ਵਿੱਚ ਹੋ ਤਾਂ ਕੀ ਤੁਹਾਨੂੰ ਆਪਣੇ ਪਾਲਤੂ ਜਾਨਵਰਾਂ ਦੀ ਦੇਖਭਾਲ ਕਰਨ ਜਾਂ ਆਪਣੇ ਕੁੱਤੇ ਨੂੰ ਸ਼ਾਇਰ ਲਈ ਲੈ ਕੇ ਜਾਣ ਲਈ ਸਹਾਇਤਾ ਦੀ ਲੋੜ ਹੈ?
- ਕੀ ਮੈਂ ਤੁਹਾਡੇ ਲਈ ਘਰ ਵਿੱਚ ਕਰਨ ਲਈ ਕੋਈ ਮਜ਼ੇਦਾਰ ਗਤੀਵਿਧੀਆਂ ਲਿਆਕੇ ਦੇ ਸਕਦਾ ਹਾਂ?
ਅਜਿਹੀਆਂ ਖ਼ਾਸ ਪੇਸ਼ਕਸ਼ਾਂ ਤੁਹਾਡੇ ਦੋਸਤ ਦੀ ਇਸ ਤਰੀਕੇ ਨਾਲ ਸਹਾਇਤਾ ਕਰਨ ਦਾ ਇੱਕ ਤਰੀਕਾ ਹਨ ਜੋ ਅਜੇ ਵੀ ਤੁਹਾਡੀਆਂ ਆਪਣੀਆਂ ਸੀਮਾਵਾਂ ਵਿੱਚ ਫਿੱਟ ਬੈਠਦੀਆਂ ਹਨ ਜੋ ਤੁਸੀਂ ਤਾਲਾਬੰਦੀ ਤੋਂ ਬਾਹਰ ਆਉਣ ਨਾਲ ਸਹਿਜ ਮਹਿਸੂਸ ਕਰਦੇ ਹੋ। ਨਾਲ ਹੀ, ਇਹ ਗੱਲਬਾਤ ਦਾ ਰਾਹ ਖੋਲ੍ਹਦਾ ਹੈ ਜਿੱਥੇ ਤੁਹਾਡਾ ਦੋਸਤ ਆਪਣੀਆਂ ਜ਼ਰੂਰਤਾਂ ਬਾਰੇ ਵੀ ਖ਼ਾਸ ਹੋਣ ਵਿੱਚ ਸਹਿਜ ਮਹਿਸੂਸ ਕਰ ਸਕਦਾ ਹੈ।
ਉਨ੍ਹਾਂ ਨਾਲ ਚੈੱਕ-ਇਨ ਕਰੋ। ਕੁਆਰੰਨਟੀਨ ਵਿੱਚ ਇਕੱਲਾਪਨ ਮਹਿਸੂਸ ਹੁੰਦਾ ਹੈ, ਜੋ ਆਪਣੀ ਦੇਖਭਾਲ ਕਰਨਾ ਔਖਾ ਬਣਾ ਸਕਦਾ ਹੈ। ਜੇ ਤੁਹਾਡਾ ਕੋਈ ਦੋਸਤ ਹੈ ਜਿਸਨੂੰ COVID-19 ਹੋਇਆ ਹੈ, ਤਾਂ ਭਾਵਨਾਤਮਕ ਸਹਾਇਤਾ ਉਹਨਾਂ ਨੂੰ ਇਸ ਵਿੱਚੋਂ ਲੰਘਣ ਲਈ ਪ੍ਰੇਰਿਤ ਰੱਖਣ ਵਿੱਚ ਦੂਰ ਤੱਕ ਜਾ ਸਕਦੀ ਹੈ। ਤੁਸੀਂ ਆਪਣੇ ਦੋਸਤਾਂ ਦੇ ਗਰੁੱਪ ਵਿੱਚ ਰਾਏ ਬਣਾ ਸਕਦੇ ਹੋ ਤਾਂ ਜੋ ਤੁਸੀਂ ਆਪਣੇ ਦੋਸਤ ਨੂੰ ਕੁਆਰੰਨਟੀਨ ਵਿੱਚ ਫ਼ੋਨ ਕਰਨ ਲਈ ਵਾਰੀ ਬੰਨ੍ਹ ਸਕੋ ਜਾਂ ਔਨਲਾਈਨ ਗਰੁੱਪ ਵਿੱਚ ਕੈਚ-ਅੱਪ ਕੀਤਾ ਜਾ ਸਕੇ। ਤੁਹਾਡੇ ਦੋਸਤ ਲਈ ਬਾਕੀ ਸਮੂਹ ਨੂੰ ਸੋਸ਼ਲ ਮੀਡੀਆ ਰਾਹੀਂ ਵਿਅਕਤੀਗਤ ਤੌਰ 'ਤੇ ਦੇਖਣਾ ਮੁਸ਼ਕਲ ਹੋਵੇਗਾ, ਇਸ ਲਈ ਉਹਨਾਂ ਨੂੰ ਅਜੇ ਵੀ ਸ਼ਾਮਲ ਕਰਨ ਦੀ ਕੋਸ਼ਿਸ਼ ਕਰੋ।
ਕੁੱਝ ਲੋਕਾਂ ਲਈ, COVID ਨਾਲ ਲਾਗ ਗ੍ਰਸਤ ਹੋਣਾ ਹਰ ਤਰ੍ਹਾਂ ਦੇ ਕਾਰਨਾਂ ਕਰਕੇ ਚਿੰਤਾ ਨੂੰ ਵਧਾ ਸਕਦਾ ਹੈ। ਉਦਾਹਰਨ ਲਈ, ਕੁੱਝ ਨੌਜਵਾਨ ਅਜੇ ਤੱਕ ਪੂਰੀ ਤਰ੍ਹਾਂ ਟੀਕਾਕਰਨ ਕਰਵਾਉਣ ਦੇ ਯੋਗ ਨਹੀਂ ਹੋਏ ਹਨ, ਜਾਂ ਪਹਿਲਾਂ ਤੋਂ ਮੌਜੂਦ ਸਿਹਤ ਸਥਿਤੀਆਂ ਹਨ, ਜਾਂ ਕਮਜ਼ੋਰ ਲੋਕਾਂ ਨਾਲ ਰਹਿੰਦੇ ਹਨ, ਜਿਸ ਨਾਲ COVID ਦਾ ਸਾਹਮਣਾ ਕਰਨਾ ਮੁਸ਼ਕਲ ਵਾਲਾ ਹੋ ਸਕਦਾ ਹੈ। ਇਸ ਬਾਰੇ ਸੁਚੇਤ ਰਹੋ ਅਤੇ ਜਦੋਂ ਤੁਸੀਂ ਉਹਨਾਂ ਨਾਲ ਚੈੱਕ-ਇਨ ਕਰਦੇ ਹੋ ਤਾਂ ਉਹਨਾਂ ਦੀ ਸਿਹਤ 'ਤੇ ਇਸਦੇ ਅਸਲ ਪ੍ਰਭਾਵਾਂ ਬਾਰੇ ਸੁਚੇਤ ਰਹੋ।
ਉਨ੍ਹਾਂ ਨੂੰ ਬੇਲੋੜੀ ਘਬਰਾਹਟ ਮਹਿਸੂਸ ਕਰਵਾਉਣ ਤੋਂ ਗੁਰੇਜ਼ ਕਰਵਾਓ। ਇਸ ਬਾਰੇ ਬਹੁਤ ਸਾਰੇ ਸਵਾਲ ਨਾ ਪੁੱਛੋ ਕਿ ਉਹਨਾਂ ਨੂੰ COVID ਕਿਵੇਂ ਹੋਇਆ ਹੈ, ਜੇਕਰ ਉਨ੍ਹਾਂ ਨੂੰ ਇਹ ਜਿਸ ਵਿਅਕਤੀ ਤੋਂ ਹੋਇਆ ਹੈ, ਉਸਨੇ ਟੀਕਾਕਰਨ ਕਰਵਾਇਆ ਹੋਇਆ ਸੀ ਜਾਂ ਨਹੀਂ, ਜਾਂ ਕਿਸੇ ਹੋਰ ਨੁਕਤੇ 'ਤੇ ਧਿਆਨ ਦੇਣ ਤੋਂ ਗੁਰੇਜ਼ ਕਰੋ ਜਿਸ ਬਾਰੇ ਉਹ ਕੁੱਝ ਨਹੀਂ ਕਰ ਸਕਦੇ ਹਨ। ਜੇਕਰ ਤੁਸੀਂ ਇਸ ਲਈ ਪੁੱਛ ਰਹੇ ਹੋ ਕਿਉਂਕਿ ਤੁਸੀਂ ਚਿੰਤਤ ਹੋ ਕਿ ਸ਼ਾਇਦ ਤੁਹਾਨੂੰ ਇਸ ਦੋਸਤ ਤੋਂ COVID ਹੋਇਆ ਹੈ, ਤਾਂ COVID ਟੈਸਟ ਕਰਵਾਉਣਾ ਇਹ ਪਤਾ ਲਗਾਉਣ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ।
ਜੇ ਤੁਸੀਂ ਆਪਣੇ ਦੋਸਤ ਦੇ ਨਜ਼ਦੀਕੀ ਸੰਪਰਕ ਵਿੱਚ ਸੀ ਅਤੇ ਤੁਹਾਨੂੰ ਵੀ ਅਲੱਗ ਰਹਿਣਾ ਪੈਣਾ ਹੈ, ਤਾਂ ਇਸ ਬਾਰੇ ਸੋਚੋ ਕਿ ਕਿਵੇਂ COVID-19 ਹੋਣਾ ਉਨ੍ਹਾਂ ਲਈ ਅਲੱਗ ਰਹਿਣ ਅਤੇ ਅਤਿਅੰਤ ਚਿੰਤਾ ਵਾਲਾ ਅਨੁਭਵ ਹੋ ਸਕਦਾ ਹੈ। ਹਾਲਾਂਕਿ ਦੁਬਾਰਾ ਤੋਂ ਅਲੱਗ ਰਹਿਣਾ ਹੋਰ ਵੀ ਨਿਰਾਸ਼ਾਜਨਕ ਹੋ ਸਕਦਾ ਹੈ, ਯਾਦ ਰੱਖੋ ਕਿ ਕਲੰਕ ਸਮਝਣ ਦੀ ਸੋਚ ਜਾਂ ਆਪਣੇ ਦੋਸਤ ਨੂੰ ਦੋਸ਼ ਦੇਣਾ ਤੁਹਾਡੇ ਵਿੱਚੋਂ ਕਿਸੇ ਲਈ ਵੀ ਸਕਾਰਾਤਮਕ ਜਾਂ ਲਾਭਕਾਰੀ ਨਹੀਂ ਹੈ।
ਉਨ੍ਹਾਂ ਦੀ ਸੁਰੱਖਿਆ ਦਾ ਧਿਆਨ ਰੱਖੋ। ਬਦਕਿਸਮਤੀ ਨਾਲ, ਮਹਾਂਮਾਰੀ ਦੇ ਦੌਰਾਨ ਘਰ ਵਿੱਚ ਬਿਤਾਉਣ ਵਾਲੇ ਵਧੇਰੇ ਸਮੇਂ ਨੇ ਘਰੇਲੂ ਹਿੰਸਾ ਦੇ ਮਾਮਲਿਆਂ ਵਿੱਚ ਵਾਧਾ ਕੀਤਾ ਹੈ, ਜਿਸ ਵਿੱਚ ਉਹ ਲੋਕਾਂ ਵੀ ਸ਼ਾਮਲ ਹਨ ਜਿਨ੍ਹਾਂ ਨੇ ਪਹਿਲਾਂ ਕਦੇ ਇਸਦਾ ਅਨੁਭਵ ਨਹੀਂ ਕੀਤਾ ਸੀ। ਜੇਕਰ ਤੁਹਾਨੂੰ ਇਸ ਬਾਰੇ ਕੋਈ ਜਾਣਕਾਰੀ ਹੈ ਕਿ ਤੁਹਾਡਾ ਦੋਸਤ ਅਸੁਰੱਖਿਅਤ ਹੋ ਸਕਦਾ ਹੈ, ਤਾਂ ਤੁਸੀਂ 'ਹਾਂ/ਨਹੀਂ' ਵਾਲੇ ਸਵਾਲਾਂ ਨਾਲ ਫ਼ੋਨ 'ਤੇ ਉਨ੍ਹਾਂ ਦੀ ਸੁਰੱਖਿਆ ਦਾ ਪਤਾ ਕਰ ਸਕਦੇ ਹੋ - ਇੱਥੋਂ ਤੱਕ ਕਿ ਸਿਰਫ਼ ਇਹ ਪੁੱਛ ਕੇ, "ਕੀ ਤੁਸੀਂ ਸੁਰੱਖਿਅਤ ਮਹਿਸੂਸ ਕਰਦੇ ਹੋ?" - ਉਹਨਾਂ ਨੂੰ ਤੁਹਾਡੇ ਲਈ ਕੁੱਝ ਵੀ ਦੱਸਣ ਲਈ ਸੁਰੱਖਿਅਤ ਮਹਿਸੂਸ ਕਰਨ ਵਿੱਚ ਸਹਾਇਤਾ ਕਰਨ ਲਈ। ਤੁਸੀਂ ਉਹਨਾਂ ਨੂੰ ਇਹ ਵੀ ਯਾਦ ਦਿਵਾ ਸਕਦੇ ਹੋ ਕਿ ਉਹਨਾਂ ਨੂੰ ਐਮਰਜੈਂਸੀ ਰਿਹਾਇਸ਼ ਦੀ ਮੰਗ ਕਰਨ ਲਈ ਕਿਸੇ ਵੀ ਸਮੇਂ ਕੁਆਰੰਨਟੀਨ ਛੱਡਣ ਦੀ ਕਾਨੂੰਨੀ ਤੌਰ 'ਤੇ ਆਗਿਆ ਹੈ।
ਘਰੇਲੂ ਅਤੇ ਪਰਿਵਾਰਕ ਹਿੰਸਾ ਅਤੇ COVID-19 ਬਾਰੇ ਜਾਣਕਾਰੀ।
ਪਾਬੰਦੀਆਂ ਵਿੱਚ ਢਿੱਲ ਮਿਲਣ ਨਾਲ, ਹਰ ਕਿਸੇ ਕੋਲ ਇੱਕ ਵੱਖਰਾ ਬੈਰੋਮੀਟਰ ਹੈ ਕਿ ਉਹ ਆਪਣੇ ਨਿੱਜੀ ਹਾਲਾਤਾਂ ਜਿਵੇਂ ਕਿ ਉਹਨਾਂ ਦੀ ਸਿਹਤ, ਉਹ ਕੰਮ ਲਈ ਕੀ ਕਰਦੇ ਹਨ, ਜਾਂ ਉਹ ਕਿਸ ਨਾਲ ਰਹਿੰਦੇ ਹਨ, ਦੇ ਆਧਾਰ 'ਤੇ ਉਹ ਕੀ ਕਰਨ ਵਿੱਚ ਸਹਿਜ ਮਹਿਸੂਸ ਕਰਦੇ ਹਨ। ਜੇ ਤੁਸੀਂ ਖ਼ਾਸ ਤੌਰ 'ਤੇ COVID-19 ਹੋਣ ਬਾਰੇ ਸਾਵਧਾਨ ਹੋ, ਤਾਂ ਹੋ ਸਕਦਾ ਹੈ ਕਿ ਤੁਸੀਂ ਕਿਸੇ ਅਜਿਹੇ ਦੋਸਤ ਨਾਲ ਮੁਲਾਕਾਤ ਕਰਨ ਬਾਰੇ ਥੋੜ੍ਹੀ ਘਬਰਾਹਟ ਮਹਿਸੂਸ ਕਰੋ ਜਿਸ ਨੂੰ COVID-19 ਹੋਇਆ ਸੀ। ਹਾਲਾਂਕਿ, ਉਹਨਾਂ ਨੂੰ ਲਾਗ ਤੋਂ ਠੀਕ ਹੋਣ ਤੋਂ ਬਾਅਦ ਆਪਣੇ ਤੋਂ ਦੂਰ ਰੱਖਣ ਦਾ ਯਤਨ ਨਾ ਕਰੋ। ਜੇਕਰ ਤੁਸੀਂ ਉਨ੍ਹਾਂ 'ਤੇ ਭਰੋਸਾ ਕਰਦੇ ਹੋ ਕਿ ਉਹ COVID-19 ਲਈ ਨਕਾਰਾਤਮਕ ਟੈਸਟ ਕਰਨ ਬਾਰੇ ਤੁਹਾਡੇ ਨਾਲ ਇਮਾਨਦਾਰ ਹਨ, ਤਾਂ ਤੁਹਾਡੇ ਲਈ ਉਨ੍ਹਾਂ ਨਾਲ ਦੁਬਾਰਾ ਮੇਲ-ਜੋਲ ਸ਼ੁਰੂ ਕਰਨਾ ਸੁਰੱਖਿਅਤ ਹੈ।
ਨੋਟ: ਜੇ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਸੀਂ 'ਇਸਨੂੰ ਕਿਸੇ ਤਰਕ ਨਾਲ ਜਾਣਦੇ ਹੋ' ਪਰ ਕੁੱਝ ਚੁਣੌਤੀਪੂਰਨ COVID ਚਿੰਤਾ ਦਾ ਅਨੁਭਵ ਕਰ ਰਹੇ ਹੋ ਜੋ ਤੁਹਾਨੂੰ ਮੇਲ ਜੋਲ ਕਰਨ ਲਈ ਸੱਚਮੁੱਚ ਘਬਰਾਹਟ ਦੇ ਰਹੀ ਹੈ, ਇਹ ਸ਼ਾਇਦ ਤੁਹਾਡੇ ਦੋਸਤ ਬਾਰੇ ਨਹੀਂ ਹੈ। ਤੁਸੀਂ ਆਪਣੀ ਮਾਨਸਿਕ ਸਿਹਤ ਬਾਰੇ ਕਿਸੇ ਨਾਲ ਗੱਲ ਕਰਨਾ ਅਤੇ ਪਾਬੰਦੀਆਂ ਖ਼ਤਮ ਹੋਣ ਬਾਰੇ ਆਪਣੀਆਂ ਭਾਵਨਾਵਾਂ ਨਾਲ ਨਜਿੱਠਣਾ ਪਸੰਦ ਕਰ ਸਕਦੇ ਹੋ। ਇਹ ਤੁਹਾਡਾ ਦੋਸਤ, ਭਰੋਸੇਯੋਗ ਸੱਭਿਆਚਾਰਕ ਜਾਂ ਭਾਈਚਾਰਕ ਰੋਲ ਮਾਡਲ ਹੋ ਸਕਦਾ ਹੈ, ਸਕੂਲ ਕਾਉਂਸਲਰ ਜਾਂ ਯੂਥ ਕਾਉਂਸਲਰ ਹੋ ਸਕਦਾ ਹੈ।